ਜੈਸਮੀਨ ਸੈਂਡਲਸ ਤੇ ਪ੍ਰੀਤ ਹੁੰਦਲ "ਵਿਸਕੀ ਦੀ ਬੋਤਲ" ਨਾਲ ਆਉਣਗੇ ਇਕੱਠੇ

Written by  Aaseen Khan   |  November 23rd 2018 05:57 AM  |  Updated: November 23rd 2018 05:57 AM

ਜੈਸਮੀਨ ਸੈਂਡਲਸ ਤੇ ਪ੍ਰੀਤ ਹੁੰਦਲ "ਵਿਸਕੀ ਦੀ ਬੋਤਲ" ਨਾਲ ਆਉਣਗੇ ਇਕੱਠੇ

ਜੈਸਮੀਨ ਤੇ ਪ੍ਰੀਤ ਹੁੰਦਲ "ਵਿਸਕੀ ਦੀ ਬੋਤਲ" ਨਾਲ ਆਉਣਗੇ ਇਕੱਠੇ , ਪੰਜਾਬੀ ਸੰਗੀਤ ਜਗਤ ਦੀ ਗੁਲਾਬੀ ਕੁਈਨ ਜੈਸਮੀਨ ਸੈਂਡਲੇਸ ਜਿਹੜੀ ਸ਼ੋਸ਼ਲ ਮੀਡੀਆ ਤੇ ਆਪਣੇ ਪਿਆਰ ਦੇ ਚਲਦਿਆਂ ਅਕਸਰ ਹੀ ਟਰੈਂਡਿੰਗ 'ਚ ਰਹਿੰਦੀ ਹੈ। ਜੈਸਮੀਨ ਤੇ ਗੈਰੀ ਸੰਧੂ ਪੰਜਾਬੀ ਇੰਡਸਟਰੀ ਦੇ ਇਕੋਲਤੇ ਪ੍ਰੇਮੀ ਜੋੜੇ ਹੀ ਮੰਨੇ ਜਾਂਦੇ ਹਨ। ਦੋਨੋ ਅਕਸਰ ਆਪਣੇ ਪਿਆਰ ਤੇ ਨੋਕ ਝੋਕ ਰੁੱਸਣ ਮਨਾਉਣ ਦੇ ਪਲ ਆਪਣੇ ਸਰੋਤਿਆਂ ਨਾਲ ਸਾਂਜੇ ਕਰਦੇ ਰਹਿੰਦੇ ਹਨ। ਇਹਨਾਂ ਲਵ ਬਰ੍ਡ੍ਸ ਨੇ ਕਈ ਗਾਣੇ ਵੀ ਇਕੱਠੇ ਕੀਤੇ ਜਿਹੜੇ ਕਿ ਬਲਾਕਬਸਟਰ ਰਹੇ ਹਨ।

https://www.instagram.com/p/BqfAvtXgFlG/

ਉੱਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿੰਗਰ , ਮਿਊਜ਼ਿਕ ਡਾਇਰੈਕਟਰ , ਅਤੇ ਗੀਤਕਾਰ ਪ੍ਰੀਤ ਹੁੰਦਲ ਨਾਲ ਜੈਸਮੀਨ ਸੈਂਡਲਸ ਦੀ ਜੁਗਲਬੰਦੀ ਜਲਦ ਹੀ ਨਜ਼ਰ ਆਵੇਗੀ। ਇਸ ਦੀ ਜਾਣਕਾਰੀ ਖੁਦ ਜੈਸਮੀਨ ਤੇ ਪ੍ਰੀਤ ਹੁੰਦਲ ਨੇ ਗਾਣੇ ਦਾ ਪੋਸਟਰ ਸ਼ੇਅਰ ਕਰ ਕੇ ਦਿੱਤੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਪ੍ਰੀਤ ਹੁੰਦਲ ਤੇ ਜੈਸਮੀਨ "ਐੱਲਵੀ ਦੀ ਜੀਨ' ਇਕੱਠੇ ਕਰ ਚੁੱਕੇ ਹਨ ਜਿਸ ਨੂੰ ਉਹਨਾਂ ਦੇ ਸਰੋਤਿਆਂ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਤੇ ਗਾਣੇ ਨੂੰ ਦੁਨੀਆਂ ਭਰ 'ਚ ਰਹਿੰਦੇ ਪੰਜਾਬੀਆਂ ਨੇ ਖੂਬ ਪਸੰਦ ਕੀਤਾ।

together with

ਜਿਹੜਾ ਨਵਾਂ ਗਾਣਾ ਹੁਣ ਜੈਸਮੀਨ ਨੇ ਪ੍ਰੀਤ ਹੁੰਦਲ ਨਾਲ ਅਨਾਊਂਸ ਕੀਤਾ ਹੈ ਉਸ ਦਾ ਨਾਮ ਹੈ "ਵਿਸਕੀ ਦੀ ਬੋਤਲ।" ਇਸ ਗਾਣੇ ਦਾ ਮਿਊਜ਼ਿਕ ਅਤੇ ਗਾਣੇ ਦੇ ਬੋਲ ਖੁਦ ਪ੍ਰੀਤ ਹੁੰਦਲ ਨੇ ਲਿਖੇ ਹਨ। ਇਸ ਬਾਰ ਪ੍ਰੀਤ ਹੁੰਦਲ ਗਾਣੇ 'ਚ ਆਪਣੀ ਆਵਾਜ਼ ਵੀ ਦਿੰਦੇ ਸੁਣਾਈ ਦੇਣਗੇ। ਜੇਕਰ ਗਾਣੇ ਦੀ ਵੀਡੀਓ ਦੀ ਗੱਲ ਕਰੀਏ ਤਾਂ 'ਟਰੂ ਮੇਕਰਸ ਵੱਲੋਂ ਫਿਲਮਾਇਆ ਗਿਆ ਹੈ। ਗਾਣੇ ਨੂੰ ਸਪੀਡ ਰਿਕਾਰਡਸ ਅਤੇ 20 ਮਿਊਜ਼ਿਕ ਵੱਲੋਂ ਲਾਂਚ ਕੀਤਾ ਜਾਵੇਗਾ। ਜੈਸਮੀਨ ਅਤੇ ਪ੍ਰੀਤ ਹੁੰਦਲ ਆਪਣਾ ਇਹ ਧਮਾਕੇਦਾਰ ਗਾਣਾ 29 ਨਵੰਬਰ ਨੂੰ ਵਰਲਡ ਵਾਈਡ ਰਿਲੀਜ਼ ਕਰਨਗੇ। ਚਲੋ ਵੇਖਦੇ ਹਾਂ ਪ੍ਰੀਤ ਹੁੰਦਲ ਨਾਲ ਜੈਸਮੀਨ ਦੀ ਇਹ ਨਵੀਂ ਜੁਗਲਬੰਦੀ ਕਿੰਨ੍ਹਾ ਕੁ ਭਾਉਂਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network