ਜੈਸਮੀਨ ਸੈਂਡਲਾਸ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਉਸ ਦੀਆਂ ਕੁਝ ਖ਼ਾਸ ਗੱਲਾਂ

Written by  Rupinder Kaler   |  May 25th 2019 12:09 PM  |  Updated: September 04th 2019 10:12 AM

ਜੈਸਮੀਨ ਸੈਂਡਲਾਸ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਉਸ ਦੀਆਂ ਕੁਝ ਖ਼ਾਸ ਗੱਲਾਂ

ਜੈਸਮੀਨ ਸੈਂਡਲਾਸ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਿੱਟ ਗਾਇਕਾਂ ਵਿੱਚ ਗਿਣੀ ਜਾਂਦੀ ਹੈ । ਜੈਸਮੀਨ ਨੇ 2008 ਵਿੱਚ ਮੁਸਕਾਨ ਗਾਣੇ ਨਾਲ ਸੰਗੀਤ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ । ਜੈਸਮੀਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਗਾਣੇ ਸਿਰਫ਼ ਹਿੱਟ ਹੋਣ ਲਈ ਨਹੀਂ ਕਰਦੀ ਬਲਕਿ ਉਸ ਨੂੰ ਸੰਗੀਤ ਨਾਲ ਪਿਆਰ ਹੈ ਇਸ ਲਈ ਉਹ ਗਾਣੇ ਕਰਦੀ ਹੈ ।

https://www.instagram.com/p/Bx2tOjFgaQw/

ਜੈਸਮੀਨ ਉਹ ਪੰਜਾਬੀ ਗਾਇਕਾ ਹੈ ਜਿਹੜੀ ਆਪਣੇ ਗਾਣੇ ਖੁਦ ਲਿਖਦੀ ਹੈ ਤੇ ਗਾਉਂਦੀ ਹੈ । ਜੈਸਮੀਨ ਨੇ 16 ਸਾਲ ਦੀ ਉਮਰ ਵਿੱਚ 'ਅੱਧੀ ਰਾਤੀਂ' ਨਾਂ ਦਾ ਗਾਣਾ ਲਿਖਿਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।  ਜੈਸਮੀਨ ਮੁਤਾਬਿਕ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਕਈ ਕਿਸਮ ਦੀਆਂ ਨੌਕਰੀਆਂ ਵੀ ਕੀਤੀ ਸਨ, ਜਿਹੜੀਆਂ ਕਿ ਮਿਊਜ਼ਿਕ ਦੇ ਸ਼ੌਂਕ ਕਰਕੇ ਉਸ ਨੂੰ ਛੱਡਣੀਆਂ ਵੀ ਪਈਆਂ ਸਨ ।

https://www.instagram.com/p/Bx24GDaACdf/

ਜੈਸਮੀਨ ਮੁਤਾਬਿਕ ਉਸ ਨੇ ਕਈ ਕਿਸਮ ਦੇ ਸਟੋਰ ਤੇ ਕੰਮ ਕੀਤਾ ਹੈ । ਇਸ ਜੌਬ ਦੌਰਾਨ ਉਹ ਜਿੰਨੀਆਂ ਚੀਜਾਂ ਵੇਚਦੀ ਸੀ ਉਸ ਮੁਤਾਬਿਕ ਉਸ ਨੂੰ ਕਮਿਸ਼ਨ ਮਿਲਦੀ ਸੀ । ਇੱਥੇ ਹੀ ਬੱਸ ਨਹੀਂ ਜੈਸਮੀਨ ਸਕੂਲ ਵਿੱਚ ਅਧਿਆਪਕਾ ਵੀ ਰਹੀ ਹੈ । ਉਸ ਮੁਤਾਬਿਕ ਉਸ ਨੇ 4 ਤੋਂ 5  ਸਾਲ ਦੇ ਬੱਚਿਆਂ ਨੂੰ ਪੜ੍ਹਾਇਆ ਵੀ ਹੈ । ਪਰ ਉਸ ਨੇ ਇਹ ਜੌਬ ਇਸ ਲਈ ਛੱਡ ਦਿੱਤੀ ਕਿਉਂਕਿ ਉਹ ਬੱਚਿਆਂ ਨੂੰ ਪੜ੍ਹਾਉਣ ਤੇ ਧਿਆਨ ਨਹੀਂ ਸੀ ਦੇ ਪਾ ਰਹੀ । ਜੈਸਮੀਨ ਦਾ ਕਹਿਣਾ ਹੈ ਕਿ ਸੰਗੀਤ ਉਹ ਦੀਆ ਰਗਾਂ ਵਿੱਚ ਹੈ, ਇਸ ਲਈ ਉਹ ਗਾਉਂਦੀ ਹੈ ।

https://www.youtube.com/watch?v=UcdxRdfFj54&t=166s


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network