ਜੈਸਮੀਨ ਸੈਂਡਲਾਸ ਨੇ ਇੰਝ 'ਦੋ ਦੂਣੀ ਪੰਜ' ਦਾ ਚੈਲੇਂਜ ਪੂਰਾ ਕਰ ਕਰਵਾਈ ਅੱਤ , ਦੇਖੋ ਵੀਡੀਓ

written by Aaseen Khan | January 08, 2019

ਜੈਸਮੀਨ ਸੈਂਡਲਾਸ ਨੇ ਇੰਝ 'ਦੋ ਦੂਣੀ ਪੰਜ' ਦਾ ਚੈਲੇਂਜ ਪੂਰਾ ਕਰ ਕਰਵਾਈ ਅੱਤ , ਦੇਖੋ ਵੀਡੀਓ : ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਉਹਨਾਂ ਪੰਜਾਬੀ ਸਟਾਰਜ਼ 'ਚੋਂ ਹਨ , ਜਿਹੜੇ ਸ਼ੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਐਕਟਿਵ ਰਹਿੰਦੇ ਨੇ। ਪਰ ਅੱਜ ਕਲ ਇੱਕ ਹੋਰ ਚੀਜ਼ ਸ਼ੋਸ਼ਲ ਮੀਡੀਆ 'ਤੇ ਛਾਈ ਹੋਈ ਹੈ , ਉਹ ਹੈ ਅੰਮ੍ਰਿਤ ਮਾਨ ਅਤੇ ਈਸ਼ਾ ਰਿੱਖੀ ਸਟਾਰਰ ਫਿਲਮ '2 ਦੂਣੀ 5' ਦਾ ਚੈਲੇਂਜ , ਜਿਸ ਨੂੰ ਰੈਪ ਸਟਾਰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ।

https://www.instagram.com/p/BsS8HHkgova/

ਜੈਸਮੀਨ ਨੇ ਵੀ ਇਹ ਚੈਲੇਂਜ ਪ੍ਰਵਾਨ ਕੀਤਾ ਅਤੇ ਚੈਲੇਂਜ ਨੂੰ ਆਪਣੇ ਹੀ ਹਿਸਾਬ ਨਾਲ ਪੂਰਾ ਕਰ ਦਿੱਤਾ। ਜੈਸਮੀਨ ਸੈਂਡਲਾਸ ਵੱਲੋਂ ਕੀਤੇ ਇਸ ਚੈਲੇਂਜ ਦੀ ਵੀਡੀਓ ਨੂੰ ਫਿਲਮ ਦੇ ਹੀਰੋ ਅੰਮ੍ਰਿਤ ਮਾਨ ਨੇ ਵੀ ਸ਼ੇਅਰ ਕੀਤਾ ਹੈ। ਅੰਮ੍ਰਿਤ ਮਾਨ ਨੇ ਮਜ਼ਾਕ ਮਜ਼ਾਕ 'ਚ ਲਿਖਿਆ ਹੈ ਕਿ 'ਜੈਸਮੀਨ ਨੇ ਇਹ ਸਾਬਿਤ ਕਰ ਦਿੱਤਾ ਕੇ ਜੇਕਰ ਚੈਲੇਂਜ ਨਹੀਂ ਹੁੰਦਾ ਤਾਂ ਉਸ ਨੂੰ ਆਪਣੇ ਹਿਸਾਬ ਨਾਲ ਕਰ ਦਵੋ' ।

https://www.instagram.com/p/BsNzp6tnOZm/?utm_source=ig_embed
ਦੋ ਦੂਣੀ ਪੰਜ ਦਾ ਇਹ ਚੈਲੇਂਜ ਪੂਰੀ ਇੰਡਸਟਰੀ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਜੈਸਮੀਨ ਹੀ ਨਹੀਂ ਬਲਕਿ ਜੱਸੀ ਗਿੱਲ ਤੋਂ ਲੈ ਕੇ ਗੁਰੂ ਰੰਧਾਵਾ ਤੱਕ ਨੇ ਅੰਮ੍ਰਿਤ ਮਾਨ , ਈਸ਼ਾ ਰਿੱਖੀ ,ਅਤੇ ਬਾਦਸ਼ਾਹ ਵੱਲੋਂ ਦਿੱਤੇ ਇਸ ਚੈਲੇਂਜ ਨੂੰ ਕਰ ਰਹੀ ਹੈ। ਇਹਨਾਂ ਹੀ ਨਹੀਂ ਚੈਲੇਂਜ ਦੀਆਂ ਵੀਡੀਓਜ਼ ਵੀ ਆਪਣੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟਜ਼ 'ਤੇ ਸ਼ੇਅਰ ਕਰ ਰਹੇ ਹਨ।

https://www.instagram.com/p/Br9yVZxn2ds/?utm_source=ig_embed
ਉੱਧਰ ਬਾਦਸ਼ਾਹ ਅਤੇ ਜੈਜ਼ੀ ਬੀ ਵੱਲੋਂ ਇਹ ਚੈਲੇਂਜ ਗਿੱਪੀ ਗਰੇਵਾਲ ਨੂੰ ਕੀਤਾ ਗਿਆ ਸੀ , ਪਰ ਐਕਸੈਪਟ ਕੀਤਾ ਉਹਨਾਂ ਦੇ ਪੁੱਤਰ ਸ਼ਿੰਦੇ ਨੇ ,ਅਤੇ ਕਿਹਾ ਕਿ ਇਹ ਚੈਲੇਂਜ ਤਾਂ ਮੇਰੇ ਲਈ ਹੀ ਕਾਫੀ ਹੈ। ਸ਼ਿੰਦੇ ਨੇ ਇਹ 2 ਦੂਣੀ ਪੰਜ ਚੈਲੇਂਜ ਬੜੀ ਹੀ ਆਸਾਨੀ ਨਾਲ ਪੂਰਾ ਕਰ ਦਿੱਤਾ।

https://www.instagram.com/p/BsW3f_gnWDm/
ਇਹ ਚੈਲੇਂਜ ਆਖਿਰ ਹੈ ਕਿ ਤਾਂ ਦੱਸ ਦਈਏ ਦੋ ਦੂਣੀ ਪੰਜ ਫਿਲਮ ਦੀ ਪ੍ਰਮੋਸ਼ਨ ਦੌਰਾਨ ਫਿਲਮ ਦੇ ਹੀਰੋ ਅੰਮ੍ਰਿਤ ਮਾਨ ਅਤੇ ਫਿਲਮ ਦੇ ਪ੍ਰੋਡਿਊਸਰ ਬਾਦਸ਼ਾਹ ਨੇ ਇੱਕ ਚੈਲੇਂਜ ਦਿੱਤਾ ਸੀ । ਇਸ ਚੈਲੇਂਜ ਨੂੰ ਹੁਣ ਤੱਕ ਕਈ ਗਾਇਕ ਪੂਰਾ ਕਰ ਚੁੱਕੇ ਹਨ । ਚੈਲੇਂਜ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤ ਮਾਨ ਨੇ ਚੈਲੇਂਜ ਦਿੱਤਾ ਸੀ ਕਿ ਹਰ ਇੱਕ ਨੇ ਇੱਕ ਤੋਂ ਲੈ ਕੇ 10 ਤੱਕ ਗਿਣਤੀ ਗਿਣਨੀ ਹੈ ।

ਹੋਰ ਵੇਖੋ : ਅੰਮ੍ਰਿਤ ਮਾਨ ਨੇ ਆਪਣੀ ਕੋ ਸਟਾਰ ਨੂੰ ਇੰਝ ਕੀਤਾ ਪ੍ਰੇਸ਼ਾਨ , ਦੇਖੋ ਵੀਡੀਓ

https://www.instagram.com/p/BsNHSZihdVW/?utm_source=ig_embed

ਪਰ ਸ਼ਰਤ ਇਹ ਸੀ ਕਿ ਇਸ ਗਿਣਤੀ ਦਾ ਇੱਕ ਸ਼ਬਦ ਪੰਜਾਬੀ ਦਾ ਹੋਵੇ ਤੇ ਇੱਕ ਸ਼ਬਦ ਅੰਗਰੇਜ਼ੀ ਦਾ ਹੋਵੇ । ਇਸ ਚੈਲੇਂਜ ਨੂੰ ਕੁਝ ਸੈਕੇਂਡ ਵਿੱਚ ਪੂਰਾ ਕਰਨਾ ਹੁੰਦਾ ਹੈ । ਇਸ ਚੈਲੇਂਜ ਨੂੰ ਹੁਣ ਤੱਕ ਕਈ ਲੋਕਾਂ ਨੇ ਪੂਰਾ ਕਰ ਲਿਆ ਹੈ ਤੇ ਕਈ ਇਸ ਚੈਲੇਂਜ ਵਿੱਚੋਂ ਬਾਹਰ ਹੋ ਗਏ ਹਨ । ਫਿਲਮ ਦੋ ਦੂਣੀ ਪੰਜ 11 ਜਨਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।

You may also like