ਕੀ ਜੈਸਮੀਨ ਸੈਂਡਲਾਸ ਦਾ ਜਾਨੀ ਨਾਲ ਆ ਰਿਹਾ ਅਗਲਾ ਗੀਤ? ਗਾਇਕਾ ਨੇ ਸ਼ੇਅਰ ਕੀਤੀ ਤਸਵੀਰ

written by Pushp Raj | December 19, 2022 11:57am

Jasmine Sandlas and jaani News: ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਇਨ੍ਹੀਂ ਦਿਨੀਂ ਪੰਜਾਬ ਆਈ ਹੋਈ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਵਜ਼ੀਰ ਪਾਤਰ ਨਾਲ ਨਵੇਂ ਗੀਤ ਦਾ ਐਲਾਨ ਕੀਤਾ ਸੀ, ਪਰ ਮੁੜ ਇੱਕ ਵਾਰ ਫਿਰ ਗਾਇਕਾ ਨੇ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਵੇਖ ਫੈਨਜ਼ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਗਾਇਕਾ ਜਲਦ ਹੀ ਇੱਕ ਹੋਰ ਪ੍ਰੋਜੈਕਟ ਉੱਤੇ ਕੰਮ ਕਰਨ ਜਾ ਰਹੀ ਹੈ।

Image Source : Instagram

ਦੱਸ ਦਈਏ ਕਿ ਜੈਸਮੀਨ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਹੁਣ ਗਾਇਕਾ ਦੀਆਂ ਨਵੀਆਂ ਤਸਵੀਰਾਂ ਮੁੜ ਤੋਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦਰਅਸਲ, ਜੈਸਮੀਨ ਸੈਂਡਲਾਸ ਨੇ ਪੰਜਾਬੀ ਮਿਊਜ਼ਿਕ ਇੰਸਟਰੀ ਦੇ ਮਸ਼ਹੂਰ ਗਾਇਕ ਜਾਨੀ ਨਾਲ ਆਪਣੀ ਬੇਹੱਦ ਹੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਚੱਲਦੇ ਗਾਇਕਾ ਮੁੜ ਸੁਰਖੀਆਂ 'ਚ ਆ ਗਈ ਹੈ। ਇਹ ਤਸਵੀਰ ਵੇਖ ਕੇ ਫੈਨਜ਼ ਕਾਫੀ ਉਤਸ਼ਾਹਿਤ ਹੋ ਗਏ ਹਨ।

-

Image Source : Instagram

ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਗਾਇਕ ਜਾਨੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਜੈਸਮੀਨ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਜੈਸਮੀਨ ਨੇ ਲਿਖਿਆ, " ਬੇਹੱਦ ਹਾਸੇ ਤੇ ਕਵਿਤਾਵਾਂ ਦੀਆਂ ਚਰਚਾ ਨਾਲ ਭਰੀ ਪਿਆਰੀ ਜਿਹੀ ਸ਼ਾਮ @jaani777 ਦੇ ਨਾਲ" ਜੈਸਮੀਨ ਦੀ ਇਸ ਪੋਸਟ 'ਤੇ ਜਾਨੀ ਨੇ ਹਾਰਟ ਤੇ ਚੰਨ ਸਿਤਾਰੇ ਵਾਲੇ ਈਮੋਜੀ ਸ਼ੇਅਰ ਕੀਤੇ ਹਨ।

ਹਾਲ ਹੀ ਵਿੱਚ ਜੈਸਮੀਨ ਵੱਲੋਂ ਜਾਨੀ ਨਾਲ ਤਸਵੀਰ ਸ਼ੇਅਰ ਕਰਨ 'ਤੇ ਫੈਨਜ਼ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਜਲਦ ਹੀ ਇਹ ਦੋਵੇਂ ਗਾਇਕ ਆਪਣਾ ਕੋਈ ਨਵਾਂ ਗੀਤ ਲੈ ਕੇ ਆਉਣ ਵਾਲੇ ਹਨ। ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਕੁਝ ਫੈਨਜ਼ ਨੇ ਕਮੈਂਟ ਸੈਕਸ਼ਨ 'ਚ ਦੋਹਾਂ ਕਲਾਕਾਰਾ ਕੋਲੋਂ ਇੱਕਠੇ ਨਵੇਂ ਗੀਤ ਲਿਆਉਣ ਦੀ ਮੰਗ ਕੀਤੀ ਹੈ।

Image Source : Instagram

ਹੋਰ ਪੜ੍ਹੋ: ਫੀਫਾ ਫਾਈਨਲਸ 'ਚ ਨੌਰਾ ਫ਼ਤੇਹੀ ਨੇ ਧਮਾਕੇਦਾਰ ਪਰਫਾਮੈਂਸ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਵੇਖੋ ਵੀਡੀਓ

ਦੱਸ ਦਈਏ ਕਿ ਕਿ ਜੈਸਮੀਨ ਅਕਤੂਬਰ ਮਹੀਨੇ ‘ਚ ਪੰਜਾਬ ਆਈ ਸੀ। ਉਹ ਲਗਭਗ 6 ਸਾਲਾਂ ਬਾਅਦ ਪੰਜਾਬ ਪਰਤੀ ਹੈ। ਅਕਸਰ ਗਾਇਕਾ  ਸੋਸ਼ਲ ਮੀਡੀਆ ‘ਤੇ ਆਪਣੀ ਪੋਸਟਾਂ ਨਾਲ ਫੈਨਜ਼ ਦੇ ਰੁਬਰੂ ਹੁੰਦੀ ਰਹਿੰਦੀ ਹੈ।

 

View this post on Instagram

 

A post shared by Jasmine Sandlas (@jasminesandlas)

You may also like