ਜਦੋਂ ਜੈਸਮੀਨ ਸੈਂਡਲਾਸ ਦੀ ਮਾਂ ਨੇ ਆਪਣੇ ਪਤੀ ਲਈ ਗਾਇਆ ਇਹ ਗੀਤ, ਤਾਂ ਜੈਸਮੀਨ ਨੇ ਕਿਹਾ ਕੁਝ ਅਜਿਹਾ ਕਿ... 

Written by  Aaseen Khan   |  June 02nd 2019 11:29 AM  |  Updated: June 02nd 2019 11:29 AM

ਜਦੋਂ ਜੈਸਮੀਨ ਸੈਂਡਲਾਸ ਦੀ ਮਾਂ ਨੇ ਆਪਣੇ ਪਤੀ ਲਈ ਗਾਇਆ ਇਹ ਗੀਤ, ਤਾਂ ਜੈਸਮੀਨ ਨੇ ਕਿਹਾ ਕੁਝ ਅਜਿਹਾ ਕਿ... 

ਜੈਸਮੀਨ ਸੈਂਡਲਾਸ ਜਿਹੜੇ ਪੰਜਾਬੀ ਸਿਤਾਰਿਆਂ 'ਚੋਂ ਸ਼ੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਐਕਟਿਵ ਰਹਿੰਦੇ ਹਨ। ਜੈਸਮੀਨ ਸੈਂਡਲਾਸ ਅਕਸਰ ਆਪਣੇ ਪਰਿਵਾਰ ਨਾਲ ਸ਼ੋਸ਼ਲ ਮੀਡੀਆ 'ਤੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਾਰ ਉਹਨਾਂ ਆਪਣੀ ਮਾਤਾ ਜੀ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਜੈਸਮੀਨ ਸੈਂਡਲਾਸ ਹੋਰਾਂ ਦੇ ਮੰਮੀ ਨੇ ਵੀ ਹੁਣ ਗਾਉਣਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ ਉਹਨਾਂ ਵੀਡੀਓ ਸਾਂਝਾ ਕਰਦੇ ਹੋਏ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਕੋਈ ਗਲਤ ਕਮੈਂਟ ਨਾ ਕਰੇ ਉਹ ਸਿਰਫ਼ ਆਪਣੀ ਮਾਂ ਨੂੰ ਪਹਿਲੀ ਵਾਰ ਸਟੂਡੀਓ ਲੈ ਕੇ ਆਏ ਸੀ ਅਤੇ ਉਹਨਾਂ ਦੀ ਮਾਂ ਜੈਸਮੀਨ ਦੇ  ਪਿਤਾ ਲਈ ਇਹ ਗੀਤ ਗਾ ਰਹੇ ਹਨ।

ਇਹ ਹੀ ਨਹੀਂ ਜੈਸਮੀਨ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਨੇ ਇਸ ਵੀਡੀਓ ਨੂੰ ਹਟਾਉਣ ਲਈ ਫੋਨ ਵੀ ਕੀਤਾ ਹੈ, ਜੈਸਮੀਨ ਨੇ ਕੈਪਸ਼ਨ 'ਚ ਲਿਖਿਆ ਹੈ "Please no bullshit comments on this post. It’s one of the best moments of my life. Although my mom is a bit off key, the feeling is all that matters. I took her to the studio for the first time and she sung aa laut ke aja for my father. I am about to get a call from her asking me to remove this video"

ਹੋਰ ਵੇਖੋ : ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਦੇਖ ਜ਼ਿੰਦਗੀ 'ਚ ਨਹੀਂ ਮੰਨੋਗੇ ਕਦੇ ਹਾਰ

 

View this post on Instagram

 

I think I’m ready for magazine covers ?

A post shared by Jasmine Sandlas (@jasminesandlas) on

ਇਸ ਵੀਡੀਓ ਨੂੰ ਉਹਨਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੈਸਮੀਨ ਸੈਂਡਲਾਸ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਗੀਤ ਬੰਬ ਜੱਟ, ਮੇਰੇ ਨੈਣ, ਵਿਸਕੀ ਦੀ ਬੋਤਲ, ਲੱਡੂ, ਮਿੱਠੀ ਮਿੱਠੀ,ਵਰਗੇ ਗਾਣਿਆਂ ਨੂੰ ਬਹੁਤ ਪਸੰਦ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network