ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਛੇਤੀ ਹੀ ਲੈ ਕੇ ਆ ਰਹੀ ਹੈ ਨਵਾਂ ਗਾਣਾ

Written by  Rupinder Kaler   |  September 11th 2019 01:15 PM  |  Updated: September 11th 2019 01:15 PM

ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਛੇਤੀ ਹੀ ਲੈ ਕੇ ਆ ਰਹੀ ਹੈ ਨਵਾਂ ਗਾਣਾ

ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਛੇਤੀ ਹੀ ਨਵਾਂ ਪੰਜਾਬੀ ਗਾਣਾ ਲੈ ਕੇ ਆ ਰਹੀ ਹੈ । ‘ਚੁੰਨੀ ਬਲੈਕ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਰਣਬੀਰ ਗਰੇਵਾਲ ਨੇ ਹੀ ਲਿਖੇ ਹਨ ਜਦੋਂ ਕਿ ਗੀਤ ਨੂੰ ਮਿਊਜ਼ਿਕ ਸ਼ਰਨ ਸ਼ੇਰਗਿੱਲ ਨੇ ਦਿੱਤਾ ਹੈ । ਇਹ ਗਾਣਾ 16 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਜੈਸਮੀਨ ਸੈਂਡਲਾਸ ਦੇ ਪ੍ਰਸ਼ੰਸਕਾਂ ਨੂੰ ਲੰਮੇ ਸਮੇਂ ਤੋਂ ਇਸ ਗਾਣੇ ਦਾ ਇੰਤਜ਼ਾਰ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜੈਸਮੀਨ ਸੈਂਡਲਾਸ ਦਾ ਕੋਈ ਵੀ ਨਵਾਂ ਗਾਣਾ ਨਹੀਂ ਸੀ ਆਇਆ ।

https://www.instagram.com/p/B2E1rsqgHsr/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਜੈਸਮੀਨ ਸੈਂਡਲਾਸ ਨੇ ਆਪਣਾ ਜਨਮ ਦਿਨ ਮਨਾਇਆ ਹੈ । ਜਨਮ ਦਿਨ ਤੋਂ ਬਾਅਦ ਜੈਸਮੀਨ ਸੈਂਡਲਾਸ ਇਹ ਗਾਣਾ ਰਿਲੀਜ਼ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦੇਣ ਜਾ ਰਹੀ ਹੈ ।ਜੈਸਮੀਨ ਸੈਂਡਲਾਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਸਿੰਗਲ ਟਰੈਕ ਤੇ ਦੋਗਾਣੇ ਦਿੱਤੇ ਹਨ, ਜਿਹੜੇ ਕਿ ਡੀਜੇ ਦੀ ਸ਼ਾਨ ਬਣੇ ਹੋਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network