ਜੈਸਮੀਨ ਸੈਂਡਲਾਸ ਅਮਰ ਸਿੰਘ ਚਮਕੀਲਾ ਦੇ ਗਾਣੇ ‘ਪਹਿਲੇ ਲਲਕਾਰੇ’ ਨੂੰ ਨਵੇਂ ਰੂਪ ਕਰੇਗੀ ਪੇਸ਼ …!

Written by  Rupinder Kaler   |  December 30th 2019 11:36 AM  |  Updated: December 30th 2019 11:37 AM

ਜੈਸਮੀਨ ਸੈਂਡਲਾਸ ਅਮਰ ਸਿੰਘ ਚਮਕੀਲਾ ਦੇ ਗਾਣੇ ‘ਪਹਿਲੇ ਲਲਕਾਰੇ’ ਨੂੰ ਨਵੇਂ ਰੂਪ ਕਰੇਗੀ ਪੇਸ਼ …!

ਜੈਸਮੀਨ ਸੈਂਡਲਾਸ ਨਵੇਂ ਸਾਲ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦੇਣ ਜਾ ਰਹੀ ਹੈ । ਜੈਸਮੀਨ ਸੈਂਡਲਾਸ ਦਾ ਇਹ ਤੋਹਫਾ ਉਹਨਾਂ ਲੋਕਾਂ ਲਈ ਖ਼ਾਸ ਹੋਵੇਗਾ ਜਿਹੜੇ ਅਮਰ ਸਿੰਘ ਚਮਕੀਲਾ ਦੇ ਗਾਣੇ ਸੁਣਦੇ ਹਨ । ਜੈਸਮੀਨ ਸੈਂਡਲਾਸ ਚਮਕੀਲਾ ਦੇ ਗਾਣੇ ‘ਪਹਿਲੇ ਲਲਕਾਰੇ’ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਜਾ ਰਹੀ ਹੈ । ਇਸ ਗਾਣੇ ਨੂੰ ਜੈਸਮੀਨ ਆਪਣੀ ਆਵਾਜ਼ ਵਿੱਚ ਰਿਲੀਜ਼ ਕਰੇਗੀ ਜਿਸ ਦੀ ਜਾਣਕਾਰੀ ਜੈਸਮੀਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਹੈ ।

https://www.instagram.com/p/B6qfVP2AKvw/

ਇਸ ਗਾਣੇ ਨੂੰ ਲੈ ਕੇ ਜੈਸਮੀਨ ਨੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਏਨਾਂ ਜਰੂਰ ਹੈ ਕਿ ਜੈਸਮੀਨ ਵੱਲੋਂ ਅਮਰ ਸਿੰਘ ਚਮਕੀਲਾ ਨੂੰ ਉਹਨਾਂ ਵੱਲੋਂ ਇੱਕ ਸ਼ਰਧਾਂਜਲੀ ਹੈ । ਜੈਸਮੀਨ ਸੈਂਡਲਾਸ ਇਸ ਗਾਣੇ ਨੂੰ ਨਵੇਂ ਸਾਲ ਵਾਲੇ ਦਿਨ ਯਾਨੀ 31 ਦਸੰਬਰ ਦੀ ਅੱਧੀ ਰਾਤ ਨੂੰ ਰਿਲੀਜ਼ ਕਰੇਗੀ ।

https://www.instagram.com/p/B6phbvvAyTN/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੈਸਮੀਨ ਨੇ ਨਾਗਨੀ ਗਾਣਾ ਰਿਲੀਜ਼ ਕੀਤਾ ਹੈ ਜਿਸ ਨੂੰ ਉਸ ਦੇੁ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ ।

https://www.instagram.com/p/B6qNtw6AmQP/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network