ਜਦੋਂ ਗੁਲਾਬੀ ਕੁਈਨ ਜੈਸਮੀਨ ਦਾ ਸਾਰਾ ਪਰਿਵਾਰ ਹੋਇਆ ਪੰਜਾਬ 'ਚ ਇਕੱਠਾ , ਦੇਖੋ ਵੀਡੀਓ

Written by  Aaseen Khan   |  December 19th 2018 11:17 AM  |  Updated: December 19th 2018 11:19 AM

ਜਦੋਂ ਗੁਲਾਬੀ ਕੁਈਨ ਜੈਸਮੀਨ ਦਾ ਸਾਰਾ ਪਰਿਵਾਰ ਹੋਇਆ ਪੰਜਾਬ 'ਚ ਇਕੱਠਾ , ਦੇਖੋ ਵੀਡੀਓ

ਜਦੋਂ ਗੁਲਾਬੀ ਕੁਈਨ ਜੈਸਮੀਨ ਦਾ ਸਾਰਾ ਪਰਿਵਾਰ ਹੋਇਆ ਪੰਜਾਬ 'ਚ ਇਕੱਠਾ , ਦੇਖੋ ਵੀਡੀਓ : ਗਾਇਕਾ ਜੈਸਮੀਨ ਸੈਂਡਲਾਸ ਜਿਹੜੇ ਅੱਜ ਕੱਲ ਭਾਰਤ ਦੇ ਫੇਰੀ 'ਤੇ ਆਏ ਹੋਏ ਹਨ ਤੇ ਲਗਾਤਾਰ ਲਾਈਵ ਸ਼ੋਅ 'ਚ ਲੱਗੇ ਹੋਏ ਹਨ। ਉਹਨਾਂ ਦਾ ਸਾਰਾ ਪਰਿਵਾਰ ਵੀ ਉਹਨਾਂ ਦੇ ਨਾਲ ਪੰਜਾਬ ਆਪਣੇ ਘਰ ਆਇਆ ਹੋਇਆ ਹੈ। ਇੰਸਟਾਗ੍ਰਾਮ 'ਤੇ ਲਗਾਤਾਰ ਅੱਪਡੇਟ ਰਹਿਣ ਵਾਲੀ ਅਤੇ ਹਮੇਸ਼ਾ ਖੁਸ਼ ਰਹਿਣ ਵਾਲੀ ਜੈਸਮੀਨ ਸੈਂਡਲਾਸ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਜੈਸਮੀਨ ਆਪਣੀ ਮਾਂ ਤੋਂ ਪੁੱਛ ਰਹੇ ਹਨ ਕਿ ਉਹਨਾਂ ਦੇ ਸਾਰੇ ਬੱਚਿਆਂ ਨੂੰ ਇਕੱਠੇ ਦੇਖ ਕੇ ਕਿੰਝ ਲੱਗ ਰਿਹਾ ਹੈ ਤਾਂ ਉਹਨਾਂ ਦੇ ਮਾਤਾ ਜੀ ਪਹਿਲਾਂ ਤਾਂ ਥੋੜੇ ਭਾਵੁਕ ਹੁੰਦੇ ਨਜ਼ਰ ਆਉਂਦੇ ਹਨ ਪਰ ਬਾਅਦ 'ਚ ਭੰਗੜਾ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ।

https://www.instagram.com/p/Brh0HEiAp6C/

ਜੈਸਮੀਨ ਬਹੁਤ ਦਰਿਆ ਦਿਲ ਹਨ ਅਤੇ ਜਾਨਵਰਾਂ ਨੂੰ ਵੀ ਪਸੰਦ ਕਰਦੇ ਹਨ ਤਾਂ ਹੀ ਤਾਂ ਉਹਨਾਂ ਥੋੜੇ ਸਮੇਂ ਪਹਿਲਾਂ ਇੱਕ ਵੀਡੀਓ ਹੋਰ ਸ਼ੇਅਰ ਕੀਤਾ ਸੀ ਜਿਸ 'ਚ ਉਹ ਇੱਕ ਛੋਟੇ ਜਿਹੇ ਕੁੱਤੇ ਨੂੰ ਸੜਕ ਤੋਂ ਚੁੱਕ ਕੇ ਆਪਣੇ ਨਾਲ ਲੈ ਗਏ 'ਤੇ ਉਸ ਨੂੰ ਖਾਣਾ ਖਵਾ ਦੇਖ ਭਾਲ ਲਈ ਰੱਖ ਲਿਆ।

ਹੋਰ ਪੜ੍ਹੋ : ਜੱਸ ਬਾਜਵਾ ਕਿਸ ਦੀਆਂ ਡਿਮਾਂਡਾਂ ਵੰਨ ਬਾਏ ਵੰਨ ਪੂਰੀਆਂ ਕਰਨ ‘ਤੇ ਲੱਗੇ ਹੋਏ ਹਨ , ਦੇਖੋ ਵੀਡੀਓ

https://www.instagram.com/p/BrfwaN9Ajr3/

ਇਸ ਦਾ ਜ਼ਿਕਰ ਉਹਨਾਂ ਆਪਣੀ ਮਾਤਾ ਜੀ ਨਾਲ ਪਾਈ ਵੀਡੀਓ ਦੀ ਕੈਪਸ਼ਨ 'ਚ ਵੀ ਕੀਤਾ ਕਿ ਉਹ ਬਹੁਤ ਹੀ ਖੁਸ਼ ਹਨ ਕਿ ਉਹਨਾਂ ਨੂੰ ਇਸ ਮਹੀਨੇ ਇੰਨ੍ਹਾਂ ਕੁੱਝ ਕਰਨ ਨੂੰ ਮਿਲਿਆ। ਹਮੇਸ਼ਾ ਆਪਣੇ ਪਿਆਰ ਸੰਬੰਧਾਂ ਦੇ ਚਲਦਿਆਂ ਸੁਰਖੀਆਂ 'ਚ ਰਹਿਣ ਵਾਲੀ ਗੁਲਾਬੀ ਕੁਈਨ ਨੇ ਇਹ ਵੀ ਲਿਖਿਆ ਕਿ ਉਹ ਸਿੰਗਲ ਹਨ ਇਸ ਲਈ ਬਹੁਤ ਖੁਸ਼ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network