'ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ' 'ਤੇ ਵਿਦੇਸ਼ 'ਚ ਬਜ਼ੁਰਗ ਔਰਤਾਂ ਥਿਰਕੀਆਂ,ਵੇਖੋ ਵੀਡਿਓ 

Written by  Shaminder   |  August 30th 2018 09:52 AM  |  Updated: August 30th 2018 09:52 AM

'ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ' 'ਤੇ ਵਿਦੇਸ਼ 'ਚ ਬਜ਼ੁਰਗ ਔਰਤਾਂ ਥਿਰਕੀਆਂ,ਵੇਖੋ ਵੀਡਿਓ 

ਆਪਣੀ ਜ਼ਿੰਦਗੀ 'ਚ ਹਰ ਕੋਈ ਅਜ਼ਾਦੀ ਚਾਹੁੰਦਾ ਹੈ ,ਪਰ ਕਈ ਵਾਰ ਸਮਾਜ ਦੀ ਰੂੜ੍ਹੀਵਾਦੀ ਸੋਚ ਕਾਰਨ ਔਰਤਾਂ ਆਪਣੀਆਂ ਭਾਵਨਾਵਾਂ ਨੂੰ ਅਕਸਰ ਦਬਾ ਲੈਂਦੀਆਂ ਨੇ ਅਤੇ ਇਸੇ ਤਰ੍ਹਾਂ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ ਜੈਸਮੀਨ ਸੈਂਡਲਾਸ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਕੁਝ ਔਰਤਾਂ ਉੁਨ੍ਹਾਂ ਦੇ ਗੀਤ 'ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਨ੍ਹਾਂ ਬੋਤਲਾਂ 'ਚੋਂ ਸਿੱਪ ਸਿੱਪ ਪੀ ਵੇ ਗੀਤ 'ਤੇ ਨੱਚ ਰਹੀਆਂ ਨੇ।

https://www.instagram.com/p/BnF1qS6HzVl/?hl=en&taken-by=jasminesandlas

ਇਸ ਵੀਡਿਓ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰਾਂ ਅੱਧਖੜ੍ਹ ਅਤੇ ਬਜ਼ੁਰਗ ਔਰਤਾਂ ਬੇਬਾਕ ਹੋ ਕੇ ਇਸ ਗੀਤ 'ਤੇ ਨੱਚ ਕੇ ਜਸ਼ਨ ਮਨਾ ਰਹੀਆਂ ਨੇ ।ਆਪਣੇ ਖੁੱਲ੍ਹੇ ਸੁਭਾਅ ਕਾਰਨ ਜਾਣੀਆਂ ਜਾਂਦੀਆਂ ਪੰਜਾਬਣਾਂ ਕਿਵੇਂ ਇਸ ਗੀਤ 'ਤੇ ਨੱਚ ਕੇ ਆਪਣੇ ਦਿਲ ਦਾ ਗੁਬਾਰ ਕੱਢ ਰਹੀਆਂ ਨੇ । ਇਸ ਗੀਤ ਨੂੰ ਜਿੱਥੇ ਪੰਜਾਬ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਥੇ ਹੀ ਜੈਸਮੀਨ ਸੈਂਡਲਾਸ ਦੇ ਇਸ ਗੀਤ 'ਤੇ ਵਿਦੇਸ਼ਾਂ 'ਚ ਵੀ ਧੁੰਮਾਂ ਪਾਈਆਂ ਹੋਈਆਂ ਨੇ ।

Jasmine-Roseleen

ਜੈਸਮੀਨ ਦੇ ਗੀਤ ਏਨੇ ਮਕਬੂਲ ਹੋ ਰਹੇ ਨੇ ਕਿ ਇਸ ਦਾ ਅੰਦਾਜ਼ਾ ਯੂਟਿਊਬ 'ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ । ਜੈਸਮੀਨ ਦੇ ਹਿੱਟ ਗੀਤਾਂ ਦੀ ਲਿਸਟ ਲੰੰਬੀ ਹੈ ।ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਜੈਸਮੀਨ ਅਕਸਰ ਆਪਣੇ ਵੀਡਿਓ ਸਾਂਝੇ ਕਰਦੀ ਰਹਿੰਦੀ ਹੈ । ਜੈਸਮੀਨ ਵੱਲੋਂ ਸਾਂਝੇ ਕੀਤੇ ਗਏ  ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ ।

jasmine sandlas


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network