ਪੰਜਾਬੀ ਤੋਂ ਬਾਅਦ ਹੁਣ ਤੇਲਗੂ ਮਿਊਜ਼ਿਕ ਇੰਡਸਟਰੀ 'ਚ ਪੰਜਾਬੀਆਂ ਦਾ ਦਬਦਬਾ! 

Written by  Shaminder   |  June 03rd 2019 09:54 AM  |  Updated: June 03rd 2019 09:57 AM

ਪੰਜਾਬੀ ਤੋਂ ਬਾਅਦ ਹੁਣ ਤੇਲਗੂ ਮਿਊਜ਼ਿਕ ਇੰਡਸਟਰੀ 'ਚ ਪੰਜਾਬੀਆਂ ਦਾ ਦਬਦਬਾ! 

ਜੈਸਮੀਨ ਸੈਂਡਲਾਸ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ 'ਚ ਉਨ੍ਹਾਂ ਦਾ ਇੱਕ ਵਿਦੇਸ਼ੀ ਫੈਨ ਉਨ੍ਹਾਂ ਦਾ ਗੀਤ ਗਾ ਕੇ ਸੁਣਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ " This video is so beautiful. Music unites us all as one culture.  Cant wait to drop like 20 songs this year and spread punjabi music like a virus."

https://www.instagram.com/p/ByOFCoKAwuK/

ਜੈਸਮੀਨ ਨੇ ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ 'ਚ ਉਹ ਇੱਕ ਤੇਲਗੂ ਗਾਣਾ ਗਾ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਲਿਖਿਆ ਕਿ "I don’t speak Telugu but I learned it for this song. I want to sing a song in Haryanvi, Gujarati, bhojpuri etc. It’s gonna be an epic year for Indian Music"ਜੈਸਮੀਨ ਸੈਂਡਲਾਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ।

https://www.instagram.com/p/ByMnrZGAcXk/

ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਤੇਲਗੂ ਭਾਸ਼ਾ 'ਚ ਗਾਉਣ ਵਾਲੇ ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਜੈਸਮੀਨ ਹੁਣ ਤੇਲਗੂ ਭਾਸ਼ਾ 'ਚ ਗੀਤ ਕੱਢਣ ਜਾ ਰਹੇ ਹਨ । ਇਹ ਤਾਂ ਜੈਸਮੀਨ ਹੀ ਦੱਸ ਸਕਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network