ਜੈਸਮੀਨ ਸੈਂਡਲਾਸ ਨੇ ਦਿੱਤੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਨਸੀਹਤ 

Written by  Shaminder   |  August 25th 2018 11:37 AM  |  Updated: August 25th 2018 11:37 AM

ਜੈਸਮੀਨ ਸੈਂਡਲਾਸ ਨੇ ਦਿੱਤੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਨਸੀਹਤ 

ਅੱਜਕੱਲ੍ਹ ਹਰ ਇਨਸਾਨ ਤਣਾਅ ਭਰੀ ਜ਼ਿੰਦਗੀ ਬਿਤਾ ਰਿਹਾ ਹੈ ਅਤੇ ਸਕੂਨ ਦੇ ਪਲਾਂ ਦੀ ਭਾਲ 'ਚ ਰਹਿੰਦਾ ਹੈ । ਇਸਦੇ ਨਾਲ ਹੀ ਸੋਸ਼ਲ ਮੀਡੀਆ ਤੇ ਜਿੱਥੇ ਸੈਲੀਬਰੇਟੀ ਐਕਟਿਵ ਰਹਿੰਦੇ ਨੇ ,ਉੇੱਥੇ ਆਮ ਲੋਕ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਰਾਬਤਾ ਕਾਇਮ ਰੱਖਣ ਲਈ ਇਸ ਦਾ ਇਸਤੇਮਾਲ ਕਰਦੇ ਨੇ । ਪਰ ਕਈ ਵਾਰ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਇੱਕ ਦੂਜੇ 'ਤੇ ਟਿੱਪਣੀਆਂ ਕਰਨ ਲਈ ਵੀ ਕਰਦੇ ਨੇ । ਜਿਸ ਕਾਰਨ ਕਈ ਵਾਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਬਿਨਾਂ ਸੋਚੇ ਸਮਝੇ ਕਰ ਦਿੱਤੀਆਂ ਜਾਂਦੀਆਂ ਨੇ ਜੋ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਲੋਕਾਂ ਲਈ ਕਈ ਵਾਰ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਨੇ 'ਤੇ ਤਣਾਅ ਭਰੀ ਜ਼ਿੰਦਗੀ 'ਚ ਲੋਕ ਹੋਰ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਨੇ । ਜੈਸਮੀਨ ਸੈਂਡਲਾਸ Jasmine Sandlas ਨੇ ਇੱਕ ਵੀਡਿਓ ਜਾਰੀ ਕੀਤਾ ਹੈ ,ਜਿਸ 'ਚ ਉਸ ਨੇ ਅਜਿਹੇ ਲੋਕਾਂ ਨੂੰ ਨਸੀਹਤ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ,ਜਿਸ 'ਚ ਜੈਸਮੀਨ ਕਹਿ ਰਹੀ ਹੈ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲੇ ਲੋਕ ਇਸ ਤਰ੍ਹਾਂ ਦੀਆਂ ਗੱਲ ਦਾ ਖਾਸ ਖਿਆਲ ਰੱਖਣ ਕਿ ਜੋ ਕਮੈਂਟ ਉਹ ਸੋਸ਼ਲ ਮੀਡੀਆ 'ਤੇ ਕਰ ਰਹੇ ਨੇ । ਉਸ ਨਾਲ ਕਿਸੇ ਦੀ ਜ਼ਿੰਦਗੀ ਪ੍ਰਭਾਵਿਤ ਨਾ ਹੋਵੇ ।ਕਿਉਂਕਿ ਲੋਕ ਰੋਜ਼ਾਨਾ ਕਈ ਸੰਘਰਸ਼ਾਂ ਨਾਲ ਦੋ ਚਾਰ ਹੁੰਦੇ ਨੇ ਅਜਿਹੇ 'ਚ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ 'ਤੇ ਕੀਤੇ ਕਮੈਂਟ ਕਿਸੇ ਦੀ ਵੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੇ ਨੇ ਭਾਵੇਂ ਉਹ ਕੋਈ ਆਮ ਇਨਸਾਨ ਹੈ ਜਾਂ ਫਿਰ ਸੈਲੀਬਰੇਟੀ ।

https://www.instagram.com/p/Bmu1ceAn2Xa/?hl=en&taken-by=jasminesandlas

ਜੈਸਮੀਨ Jasmine sandlas ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੋ ਵੀ ਕਮੈਂਟ ਕਰਨ ਉਹ ਪਾਜ਼ੀਟਿਵ ਹੋਵੇ ।ਜੈਸਮੀਨ ਨੇ ਕਿਹਾ ਕਿ ਜੋ ਵੀ ਸੁਪਨੇ ਨੇ ਉਨ੍ਹਾਂ ਨੂੰ ਸੱਚ ਕਰ ਲਉ। ਫਿਰ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਘੱਟ ਦੁਖੀ ਹੋਵੋਗੇ । ਜੈਸਮੀਨ ਇਸ ਵੀਡਿਓ ' ਬਹੁਤ ਹੀ ਕਿਊਟ ਲੱਗ ਰਹੀ ਹੈ ਅਤੇ ਉਸਦੇ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network