ਸਿੱਧੂ ਮੂਸੇ ਵਾਲਾ ਤੇ ਜੈਸਮੀਨ ਸੈਂਡਲੇਸ ਦੀ ਬਣੇਗੀ ਜੋੜੀ

Written by  Aaseen Khan   |  November 25th 2018 09:04 AM  |  Updated: November 25th 2018 09:04 AM

ਸਿੱਧੂ ਮੂਸੇ ਵਾਲਾ ਤੇ ਜੈਸਮੀਨ ਸੈਂਡਲੇਸ ਦੀ ਬਣੇਗੀ ਜੋੜੀ

ਸਿੱਧੂ ਮੂਸੇ ਵਾਲਾ ਤੇ ਜੈਸਮੀਨ ਸੈਂਡਲੇਸ ਦੀ ਬਣੇਗੀ ਜੋੜੀ : ਸਿੱਧੂ ਮੂਸੇ ਵਾਲਾ ਅਤੇ ਜੈਸਮੀਨ ਸੈਂਡਲੇਸ ਦੋ ਅਜਿਹੇ ਨਾਮ ਜਿੰਨ੍ਹਾਂ ਦਾ ਕਿਸੇ ਵੀ ਗਾਣੇ ਨੂੰ ਹਿੱਟ ਕਰਵਾਉਣ ਲਈ ਹੁਣ ਸਿਰਫ ਨਾਮ ਹੀ ਕਾਫੀ ਹੈ। ਜੇਕਰ ਇਹ ਦੋ ਸਟਾਰ ਇੱਕ ਹੀ ਸਕਰੀਨ ਤੇ ਦਿਖਣ ਤਾਂ ਉਹ ਤਾਂ ਸੋਨੇ ਤੇ ਸੁਹਾਗਾ ਹੋ ਜਾਵੇਗਾ। ਤਾਂ ਫਿਰ ਹੁਣ ਹੋ ਜੋ ਤਿਆਰ ਕਿਉਂਕਿ ਤੁਹਾਡੀ ਇਹ ਇੱਛਾ ਜਲਦ ਹੀ ਪੂਰੀ ਹੋਵੇਗੀ।

https://www.instagram.com/p/BqgraBoA2zA/

ਜੀ ਹਾਂ ਇਸ ਦਾ ਖੁਲਾਸਾ ਖੁਦ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਕੀਤਾ ਹੈ। ਜੈਸਮੀਨ ਨੇ ਪਣੇ ਪੇਜ 'ਤੇ ਆਪਣੀ ਅਤੇ ਸਿੱਧੂ ਮੂਸੇ ਵਾਲੇ ਨਾਲ ਇਹ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 'ਜਦੋਂ ਵੈਸਟ ਕੋਸਟ ਮਿਲੇਗਾ ਈਸਟ ਕੋਸਟ ਨਾਲ' ਸਿੱਧੂ ਮੂਸੇ ਆਲਾ ਦਿਲ ਦਾ ਨੀ ਮਾੜਾ। ਜਲਦ ਹੀ ਆਵਾਂਗੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਜੈਸਮੀਨ ਸੈਂਡਲੇਸ ਜਲਦ ਹੀ ਇਕੱਠੇ ਕੋਈ ਪ੍ਰੋਜੈਕਟ ਕਰਦੇ ਨਜ਼ਰ ਆਉਣਗੇ।ਜੇਕਰ ਅਜਿਹਾ ਹੁੰਦਾ ਹੈ ਤਾਂ ਦੋਨੋ ਜਾਣੇ ਮਿਲ ਕੇ ਇੰਡਸਟਰੀ ਨੂੰ ਕੁੱਝ ਖਾਸ ਹੀ ਦੇਣਗੇ।

 come together says Jasmine

ਹੋਰ ਪੜ੍ਹੋ : 20 ਰੁਪਏ ਦੇ ਲੰਗਰ ਤੋਂ ਲੈਕੇ ਕਰੋੜਾਂ ਲੋਕਾਂ ਦੇ ਪੇਟ ਭਰਨ ਦੀ ਕਹਾਣੀ ਦੱਸਦਾ ਹਿੰਮਤ ਸੰਧੂ ਦਾ ਇਹ ਗੀਤ

ਇਹਨਾਂ ਦੋਨਾਂ ਦੀ ਇਸ ਫੋਟੋ ਨੇ ਇੰਟਰਨੈੱਟ ਤੇ ਅੱਗ ਲਗਾ ਦਿੱਤੀ ਸਭ ਇਹ ਜਾਨਣ ਲਈ ਬੇਤਾਬ ਹਨ ਕਿ ਮੂਸੇ ਆਲਾ ਅਤੇ ਗੁਲਾਬੀ ਕੁਈਨ ਜੈਸਮੀਨ ਕਦੋਂ ਤੱਕ ਆਪਣਾ ਪ੍ਰੋਜੈਕਟ ਲੈ ਕੇ ਆਉਣਗੇ। ਕਮੈਂਟਾਂ 'ਚ ਵੀ ਲੋਕ ਬਹੁਤ ਹੀ ਉਤਸ਼ਾਹਿਤ ਦਿਖਾਈ ਦਿੱਤੇ ਹਨ।ਦੱਸ ਦਈਏ ਜੈਸਮੀਨ ਦਾ ਨਵਾਂ ਗਾਣਾ 'ਵਿਸਕੀ ਦੀ ਬੋਤਲ' ਜਿਹੜਾ ਕੇ ਪ੍ਰੀਤ ਹੁੰਦਲ ਨਾਲ ਕੋਲੇਬੋਰੇਸ਼ਨ 'ਚ ਆ ਰਿਹਾ ਹੈ ਜਲਦ ਹੀ ਸਰੋਤਿਆਂ ਦੇ ਰੂ-ਬ-ਰੂ- ਹੋਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network