ਜਦੋਂ ਇਸ ਗੀਤ ਨੂੰ ਗਾਉਣ ਲੱਗਿਆਂ ਜੈਸਮੀਨ ਦੀਆਂ ਭਰ ਆਈਆਂ ਅੱਖਾਂ ਨਹੀਂ ਰਿਹਾ ਭਾਵਨਾਵਾਂ 'ਤੇ ਕਾਬੂ,ਵੀਡੀਓ ਵਾਇਰਲ

written by Shaminder | May 16, 2019

ਜੈਸਮੀਨ ਸੈਂਡਲਾਸ ਨੇ ਆਪਣੀ ਪਰਫਾਰਮੈਂਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਧੀਆਂ ਨਾਲ ਸਬੰਧਤ ਇੱਕ ਗੀਤ ਗਾ ਰਹੀ ਹੈ । ਜਿਸ ਦੇ ਬੋਲ ਨੇ "ਹਾਏ ਓਏ ਮੇਰੇ ਡਾਢਿਆ ਰੱਬ " ਪਰ ਇਸ ਗੀਤ ਨੂੰ ਗਾਉਂਦਿਆਂ ਹੋਇਆਂ ਜੈਸਮੀਨ ਦਾ ਗਲਾ ਭਰ ਆਉਂਦਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੈਸਮੀਨ ਨੇ ਆਪਣੀ ਮਾਂ ਲਈ ਪਿਆਰ ਦਾ ਵੀ ਇਜ਼ਹਾਰ ਕਰਦਿਆਂ ਲਿਖਿਆ "I love you mother. The day you tell me you’re proud of me will be the best day of my life. " ਹੋਰ ਵੇਖੋ :ਅੱਜ ਤੋਂ ਕੁਝ ਸਾਲ ਪਹਿਲਾਂ ਇਸ ਤਰ੍ਹਾਂ ਦਾ ਅੰਦਾਜ਼ ਸੀ ਗੁਲਾਬੀ ਕੁਵੀਨ ਜੈਸਮੀਨ ਸੈਂਡਲਾਸ ਦਾ,ਵੇਖੋ ਵੀਡੀਓ https://www.instagram.com/p/BxgyJn8g0qw/ ਇਸ ਵੀਡੀਓ ਨੂੰ ਜੈਸਮੀਨ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਨੇ । ਇਸ ਗੀਤ ਦੀ ਪਰਫਾਰਮੈਂਸ ਦੌਰਾਨ ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਂ ਵੀ ਨਜ਼ਰ ਆ ਰਹੀ ਹੈ । ਜੋ ਭਾਵੁਕ ਹੋਣ 'ਤੇ ਜੈਸਮੀਨ ਨੂੰ ਸਹਾਰਾ ਦਿੰਦੇ ਨਜ਼ਰ ਆਏ । ਸਟੇਜ 'ਤੇ ਆਪਣੇ ਇਮੋਸ਼ਨ 'ਤੇ ਜਦੋਂ ਜੈਸਮੀਨ ਕੰਟਰੋਲ ਨਹੀਂ ਕਰ ਸਕੀ ਤਾਂ ਉਹ  ਜੈਸਮੀਨ ਨੂੰ ਸੰਭਾਲਦੀ ਨਜ਼ਰ ਆਈ । https://www.instagram.com/p/Bxgw05hA5Vj/ ਇਸ ਤੋਂ ਸਾਫ ਜ਼ਾਹਿਰ ਹੈ ਕਿ ਇਨਸਾਨ ਖ਼ਾਸ ਕਰਕੇ ਕੁੜੀਆਂ ਨੂੰ ਜਦੋਂ ਮਾਪਿਆਂ ਵੱਲੋਂ ਸਹੁਰੇ ਘਰ ਤੋਰਨ ਦੀ ਗੱਲ ਆਉਂਦੀ ਹੈ ਤਾਂ ਵੱਡੇ ਤੋਂ ਵੱਡਾ ਅਤੇ ਪੱਥਰ ਦਿਲ ਇਨਸਾਨ ਵੀ ਰੋ ਪੈਂਦਾ ਹੈ । ਜੈਸਮੀਨ ਨੇ ਵੀ ਇਹ ਸਾਬਿਤ ਕਰ ਦਿੱਤਾ ਹੈ ਕਿ ਬੇਸ਼ੱਕ ਉਹ ਬੋਲਡ ਹੈ ਪਰ ਜਦੋਂ ਧੀਆਂ ਨਾਲ ਸਬੰਧਤ ਗਾਣਾ ਗਾਉਣ ਲੱਗੀ ਤਾਂ ਆਪਣੀਆਂ ਭਾਵਨਾਵਾਂ 'ਤੇ ਉਹ ਖੁਦ ਵੀ ਕਾਬੂ ਨਾ ਰੱਖ ਸਕੀ ।

0 Comments
0

You may also like