ਬਾਲੀਵੁੱਡ ਵਿੱਚ ਪੰਜਾਬੀ ਗਾਣਿਆਂ ਦੀ ਚੜਤ, ਹੁਣ ਇਹ ਗਾਣਾ ਬਾਲੀਵੁੱਡ ਫ਼ਿਲਮ 'ਚ ਕੀਤਾ ਜਾ ਰਿਹਾ ਹੈ ਸ਼ਾਮਿਲ 

Written by  Rupinder Kaler   |  June 27th 2019 10:21 AM  |  Updated: June 27th 2019 10:21 AM

ਬਾਲੀਵੁੱਡ ਵਿੱਚ ਪੰਜਾਬੀ ਗਾਣਿਆਂ ਦੀ ਚੜਤ, ਹੁਣ ਇਹ ਗਾਣਾ ਬਾਲੀਵੁੱਡ ਫ਼ਿਲਮ 'ਚ ਕੀਤਾ ਜਾ ਰਿਹਾ ਹੈ ਸ਼ਾਮਿਲ 

ਪੰਜਾਬੀ ਗਾਣਿਆਂ ਨੇ ਬਾਲੀਵੁੱਡ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ ਹੈ । ਹਰ ਦੂਜੀ ਫ਼ਿਲਮ ਵਿੱਚ ਜਾਂ ਤਾਂ ਪੰਜਾਬੀ ਗਾਣਾ ਸੁਣਾਈ ਦਿੰਦਾ ਹੈ ਜਾਂ ਫਿਰ ਪੁਰਾਣੇ ਪੰਜਾਬੀ ਗਾਣੇ ਨੂੰ ਨਵਾਂ ਰੂਪ ਦੇ ਕੇ ਫ਼ਿਲਮ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਇੱਕ ਹੋਰ ਪੰਜਾਬੀ ਗਾਣਾ ਬਾਲੀਵੁੱਡ ਫ਼ਿਲਮ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ । ਇਹ ਗਾਣਾ ਗਾਇਕਾ ਜੈਸਮੀਨ ਸੈਂਡਲਾਸ ਦਾ ਹੈ ।

https://www.youtube.com/watch?v=SUrbuJuP2hs

ਗਾਣੇ ਦੇ ਬੋਲ ਹਨ 'ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ, ਏਨਾਂ ਬੋਤਲਾਂ ਵਿੱਚੋਂ ਸਿਪ ਸਿਪ ਪੀ ਵੇ' ਇਸ ਗਾਣੇ ਨੂੰ ਕਿਸ ਫ਼ਿਲਮ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸ ਦਾ ਹਾਲੇ ਕੋਈ ਵੀ ਖੁਲਾਸਾ ਨਹੀਂ ਹੋਇਆ ਪਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਸ ਗਾਣੇ ਨੂੰ ਫ਼ਿਲਮ ਮੁਤਾਬਿਕ ਦੁਬਾਰਾ ਬਣਾਇਆ ਜਾ ਰਿਹਾ ਹੈ । ਇਸ ਗੀਤ ਦਾ ਸੰਗੀਤ ਬਨਾਉਣ ਵਾਲੇ ਨੇ ਟਵੀਟ ਦੇ ਜ਼ਰੀਏ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ।

https://twitter.com/Thisizintense/status/1143390355850551298

ਖੈਰ ਇਸ ਗਾਣੇ ਦਾ ਭਾਵੇਂ ਹਾਲੇ ਕੋਈ ਆਫੀਸ਼ੀਅਲ ਐਲਾਨ ਨਹੀਂ ਹੋਇਆ ਪਰ ਇੱਕ ਗੱਲ ਜ਼ਰੂਰ ਹੈ ਕਿ ਪੰਜਾਬੀਆਂ ਦੀ ਬਾਲੀਵੁੱਡ ਤੇ ਚੜਾਈ ਹੈ ਇਸੇ ਲਈ ਇੱਕ ਤੋਂ ਬਾਅਦ ਇੱਕ ਗਾਣੇ ਹਿੰਦੀ ਫ਼ਿਲਮਾਂ ਵਿੱਚ ਸ਼ਾਮਿਲ ਕੀਤੇ ਜਾ ਰਹੇ ਹਨ । ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ਲੌਂਗ ਲਾਚੀ ਦਾ ਗਾਣਾ ਬਾਲੀਵੁੱਡ ਫ਼ਿਲਮ  ਵਿੱਚ ਸ਼ਾਮਿਲ ਕੀਤਾ ਗਿਆ ਹੈ ।

https://www.youtube.com/watch?v=dp4M_UFaSaI

ਇਸੇ ਤਰ੍ਹਾਂ ਜਸਬੀਰ ਜੱਸੀ ਦਾ ਗਾਣਾ ਕੋਕਾ ਬਾਲੀਵੁੱਡ ਫ਼ਿਲਮ ਵਿੱਚ ਸ਼ਾਮਿਲ ਕੀਤਾ ਗਿਆ ਹੈ । 'ਸਿਪ ਸਿਪ' ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਜੈਸਮੀਨ ਸੈਂਡਲਾਸ ਨੇ ਗਾਇਆ ਹੈ ਜਦੋਂ ਕਿ ਗਾਣੇ ਦਾ ਦੇ ਬੋਲ ਤੇ ਮਿਊਜ਼ਿਕ ਗੈਰੀ ਸੰਧੂ ਨੇ ਬਣਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network