ਜੈਸਮੀਨ ਸੈਂਡਲਾਸ ਪੁਰਾਣੇ ਗਾਣੇ ਗਾ ਪਰਿਵਾਰ ਦਾ ਬਹਿਲਾ ਰਹੀ ਹੈ ਦਿਲ,ਦੇਖੋ ਵੀਡੀਓ

Written by  Aaseen Khan   |  October 30th 2019 01:14 PM  |  Updated: October 30th 2019 01:17 PM

ਜੈਸਮੀਨ ਸੈਂਡਲਾਸ ਪੁਰਾਣੇ ਗਾਣੇ ਗਾ ਪਰਿਵਾਰ ਦਾ ਬਹਿਲਾ ਰਹੀ ਹੈ ਦਿਲ,ਦੇਖੋ ਵੀਡੀਓ

ਤਿਉਹਾਰਾਂ ਦੇ ਦਿਨਾਂ 'ਚ ਜ਼ਿਆਦਾਤਰ ਪੰਜਾਬੀ ਸਿਤਾਰੇ ਆਪਣੇ ਪਰਿਵਾਰਾਂ ਨਾਲ ਸਮਾਂ ਬਤੀਤ ਕਰ ਰਹੇ ਹਨ। ਪੰਜਾਬੀ ਸੰਗੀਤ ਦੀ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਵੀ ਆਪਣੇ ਪਰਿਵਾਰ ਨਾਲ ਖੂਬ ਮਸਤੀ ਕਰ ਰਹੀ ਹੈ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ। ਜੈਸਮੀਨ ਨੇ ਆਪਣੇ ਪਰਿਵਾਰ ਨਾਲ ਇੱਕ ਹੋਰ ਵੀਡੀਓ ਸਾਂਝਾ ਕੀਤਾ ਜਿਸ 'ਚ ਉਹ ਆਪਣੇ ਪਰਿਵਾਰ ਨੂੰ ਬੂਹੇ ਬਾਰੀਆਂ ਗੀਤ ਨਾਲ ਐਂਟਰਟੇਨ ਕਰ ਰਹੇ ਹਨ। ਜੈਸਮੀਨ ਦਾ ਪਰਿਵਾਰ ਵੀ ਉਹਨਾਂ ਦਾ ਸਾਥ ਦੇ ਰਿਹਾ ਹੈ।

ਇਸ ਵੀਡੀਓ ਦੀ ਕੈਪਸ਼ਨ 'ਚ ਜੈਸਮੀਨ ਨੇ ਆਪਣੇ ਪਰਿਵਾਰ ਦੇ ਹਰ ਇੱਕ ਮੈਂਬਰ ਦਾ ਧੰਨਵਾਦ ਵੀ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮੇਰੇ ਪਰਿਵਾਰ 'ਚ ਮੇਰੇ ਬਹੁਤ ਹੀ ਚੰਗੇ ਦੋਸਤ ਅਤੇ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਧ ਚਾਹੁਣ ਵਾਲੇ ਕਲਾਕਾਰਾਂ 'ਚ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ। ਇਹ ਜ਼ਿੰਦਗੀ ਬਹੁਤ ਖੂਬਸੂਰਤ ਹੈ,ਧੰਨਵਾਦ'।

ਹੋਰ ਵੇਖੋ : ਕੁਲਦੀਪ ਮਾਣਕ ਨਾਲ ਨਜ਼ਰ ਆ ਰਿਹਾ ਇਹ ਬੱਚਾ ਪੰਜਾਬ ਦਾ ਹੈ ਅੱਜ ਵੱਡਾ ਨਾਮ, ਕੀ ਤੁਸੀਂ ਪਹਿਚਾਣਿਆ ?

ਜੈਸਮੀਨ ਸੈਂਡਲਾਸ ਜਿੰਨ੍ਹਾਂ ਦੇ ਗਾਣਿਆਂ ਦੀ ਤਰ੍ਹਾਂ ਅਜਿਹੀਆਂ ਵੀਡੀਓਜ਼ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਪਿਛਲੇ ਦਿਨੀਂ ਦੀਵਾਲੀ ਦੇ ਮੌਕੇ ਵੀ ਆਪਣੀ ਨਾਨੀ ਅਤੇ ਭੈਣਾਂ ਨਾਲ ਜੈਸਮੀਨ ਦੀਵਾਲੀ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਨਜ਼ਰ ਆਏ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬੂਹੇ ਬਾਰੀਆਂ ਗਾਣੇ ਨੂੰ ਆਪਣੀ ਅਵਾਜ਼ 'ਚ ਲੈ ਕੇ ਆ ਰਹੇ ਹਨ ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network