Advertisment

ਅੱਜ ਹੈ ਜਸਪਾਲ ਭੱਟੀ ਦੀ ਬਰਸੀ, ਇਸ ਸ਼ੋਅ ਨਾਲ ਬਣਾਈ ਸੀ ਪਹਿਚਾਣ

author-image
By Rupinder Kaler
New Update
ਅੱਜ ਹੈ ਜਸਪਾਲ ਭੱਟੀ ਦੀ ਬਰਸੀ, ਇਸ ਸ਼ੋਅ ਨਾਲ ਬਣਾਈ ਸੀ ਪਹਿਚਾਣ
Advertisment
ਜਸਪਾਲ ਭੱਟੀ ਇਹ ਨਾਂਅ ਆਉਂਦੇ ਹੀ ਹਰ ਇੱਕ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ, ਤੇ ਯਾਦ ਆ ਜਾਂਦੀ ਹੈ ਟੀਵੀ ਦੇ ਉਹਨਾਂ ਪ੍ਰੋਗਰਾਮਾਂ ਦੀ ਜਿਸ ਵਿੱਚ ਜਸਪਾਲ ਭੱਟੀ ਲੋਕਾਂ ਨੂੰ ਹਸਾਉਣ ਦੇ ਨਾਲ ਨਾਲ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਬੁਰਾਈਆਂ ਤੇ ਵੀ ਚੋਟ ਕਰਦੇ ਸਨ । ਫਲਾਪ ਸ਼ੋਅ ਤੇ ਫੁੱਲ ਟੈਂਸ਼ਨ ਵਰਗੇ ਟੀਵੀ ਪ੍ਰੋਗਰਾਮਾਂ ਨੇ ਹੀ ਜਸਪਾਲ ਭੱਟੀ ਦੀ ਕਮੇਡੀ ਨੂੰ ਘਰ ਘਰ ਪਹੁੰਚਾਇਆ ਸੀ । publive-image ਜਸਪਾਲ ਭੱਟੀ ਦਾ ਜਨਮ 5 ਮਾਰਚ 1955 ਨੂੰ ਅੰਮ੍ਰਿਤਸਰ ਦੇ ਇੱਕ ਸਿੱਖ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ । ਜਸਪਾਲ ਭੱਟੀ ਦੀ ਪਾਪੂਲੈਰਿਟੀ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਅੱਜ ਕਪਿਲ ਸ਼ਰਮਾ ਦੀ ਹੈ । ਉਹਨਾਂ ਨੇ ਬਹੁਤ ਹੀ ਘੱਟ ਬਜਟ ਵਿੱਚ ਬਣੇ ਸ਼ੋਅ ਫਲਾਪ ਸ਼ੋਅ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਸੀ । ਉਹਨਾਂ ਦੀ ਕਮੇਡੀ ਕੁਦਰਤੀ ਸੀ ਜਿਹੜੇ ਕਿ ਆਮ ਗੱਲਾਂ ਬਾਤਾਂ ਵਿੱਚੋਂ ਬਣਾਈ ਗਈ ਹੁੰਦੀ ਸੀ । 25 ਅਕਤੂਬਰ 2012 ਵਿੱਚ ਉਹਨਾਂ ਦਾ ਇੱਕ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ । ਉਹਨਾਂ ਦੀ ਉਮਰ 57 ਸਾਲ ਸੀ । ਇਹ ਹਾਦਸਾ ਉਦੋਂ ਹੋਇਆਂ ਜਦੋਂ ਉਹ ਆਪਣੇ ਬੇਟੇ ਦੀ ਫ਼ਿਲਮ ਪਾਵਰ ਕੱਟ ਦੀ ਪ੍ਰਮੋਸ਼ਨ ਲਈ ਨਿਕਲੇ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment