ਫ਼ਿਲ਼ਮ ‘ਦੂਰਬੀਨ’ ਦਾ ਗਾਣਾ ‘ਸਰਕਾਰ’ 21 ਸਤੰਬਰ ਨੂੰ ਹੋਵੇਗਾ ਰਿਲੀਜ਼

Written by  Rupinder Kaler   |  September 19th 2019 05:49 PM  |  Updated: September 19th 2019 05:49 PM

ਫ਼ਿਲ਼ਮ ‘ਦੂਰਬੀਨ’ ਦਾ ਗਾਣਾ ‘ਸਰਕਾਰ’ 21 ਸਤੰਬਰ ਨੂੰ ਹੋਵੇਗਾ ਰਿਲੀਜ਼

ਫ਼ਿਲ਼ਮ ਦੂਰਬੀਨ ਦੇ ਟਰੇਲਰ ਤੋਂ ਬਆਦ ਹੁਣ ਫ਼ਿਲਮ ਦਾ ਗਾਣਾ ਸਰਕਾਰ ਰਿਲੀਜ਼ ਕੀਤਾ ਜਾਵੇਗਾ । 21 ਸਤੰਬਰ ਨੂੰ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਆਵਾਜ਼ ਜੱਸ ਬਾਜਵਾ ਤੇ ਗੁਰਲੇਜ਼ ਅਖ਼ਤਰ ਨੇ ਦਿੱਤੀ ਹੈ । ਗਾਣੇ ਦੇ ਬੋਲ ਜੰਗ ਸੰਧੂ ਨੇ ਲਿਖੇ ਹਨ ਜਦੋਂ ਕਿ ਇਸ ਗਾਣੇ ਨੂੰ ਮਿਊਜ਼ਿਕ ਧਝ ਢਲ਼ੌਾਂ ਨੇ ਦਿੱਤਾ ਹੈ । ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ ।

ਇਸ ਤੋਂ ਪਹਿਲਾਂ ਫ਼ਿਲਮ ‘ਦੂਰਬੀਨ’ ਦਾ ਟਰੇਲਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਫ਼ਿਲਮ ‘ਚ ਨਿੰਜਾ ਛਿੰਦਾ ਨਾਂਅ ਦਾ ਕਿਰਦਾਰ ਨਿਭਾ ਰਹੇ ਨੇ। ਇਸ ਫ਼ਿਲਮ ‘ਚ ਵਾਮਿਕਾ ਗੱਬੀ, ਜੱਸ ਬਾਜਵਾ, ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਚ ਨਜ਼ਰ ਆਉਣਗੇ।

ਦੂਰਬੀਨ ਫ਼ਿਲਮ ਦੇ ਟਰੇਲਰ ਨੂੰ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦੂਰਬੀਨ ਫ਼ਿਲਮ ਦੀ ਕਹਾਣੀ ਸੁਖਰਾਜ ਸਿੰਘ ਵੱਲੋਂ ਲਿਖੀ ਗਈ ਹੈ ਤੇ ਇਸ਼ਾਨ ਚੋਪੜਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ। ਫ਼ਿਲਮ ਤੋਂ ਹੋਣ ਵਾਲੀ ਕਮਾਈ ‘ਚੋਂ 20 ਪ੍ਰਤੀਸ਼ਤ ਹਿੱਸਾ ਪਿਛਲੇ ਦਿਨੀਂ ਆਏ ਪੰਜਾਬ ‘ਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਿੱਤਾ ਜਾਵੇਗਾ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ। ਦੂਰਬੀਨ ਫ਼ਿਲਮ ਨੂੰ 27 ਸਤੰਬਰ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network