ਦੇਖੋ ਵੀਡੀਓ : ਕਿਸਾਨਾਂ ਦੇ ਰਾਹਾਂ ‘ਚ ਲਾਏ ਵੱਡੇ-ਵੱਡੇ ਮਿੱਟੀ ਦੇ ਢੇਰ ਨੂੰ ਕਿਸਾਨ ਵੀਰਾਂ ਦੇ ਨਾਲ ਮਿਲਕੇ ਗਾਇਕ ਜੱਸ ਬਾਜਵਾ ਨੇ ਕੀਤਾ ਪਾਸੇ

Written by  Lajwinder kaur   |  November 27th 2020 02:07 PM  |  Updated: November 27th 2020 02:07 PM

ਦੇਖੋ ਵੀਡੀਓ : ਕਿਸਾਨਾਂ ਦੇ ਰਾਹਾਂ ‘ਚ ਲਾਏ ਵੱਡੇ-ਵੱਡੇ ਮਿੱਟੀ ਦੇ ਢੇਰ ਨੂੰ ਕਿਸਾਨ ਵੀਰਾਂ ਦੇ ਨਾਲ ਮਿਲਕੇ ਗਾਇਕ ਜੱਸ ਬਾਜਵਾ ਨੇ ਕੀਤਾ ਪਾਸੇ

'delhi chalo' ਦੇ ਨਾਅਰੇ ਦੇ ਨਾਲ ਕਿਸਾਨ ਵੀਰ ਲਗਾਤਾਰ ਅੱਗੇ ਵੱਧ ਰਹੇ ਨੇ । ਠੰਡ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੇ ਹਰ ਪਿੰਡ ਤੇ ਸ਼ਹਿਰਾਂ ਤੋਂ ਪੰਜਾਬੀ ਕਿਸਾਨਾਂ ਦੇ ਨਾਲ ਤੂਰ ਰਹੇ ਨੇ । ਅਜਿਹੇ 'ਚ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਪੂਰਾ ਸਾਥ ਦੇ ਰਹੀ ਹੈ ।

inside pic of jass bajwa with kisan

ਹੋਰ ਪੜ੍ਹੋ : ਰੂਹਾਂ ਨੂੰ ਛੂਹ ਰਿਹਾ ਹੈ ਦਿਲਜੀਤ ਦੋਸਾਂਝ ਦਾ ਧਾਰਮਿਕ ਗੀਤ ‘ਪੈਗੰਬਰ’, ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਕੀਤਾ ਸਮਰਪਿਤ

ਪੰਜਾਬੀ ਗਾਇਕ ਕਿਸਾਨਾਂ ਦੇ ਨਾਲ ਦਿੱਲੀ ਵੱਲੋਂ ਨੂੰ ਅੱਗੇ ਵੱਧ ਰਹੇ ਨੇ । ਅਜਿਹੇ 'ਚ ਜੱਸ ਬਾਜਵਾ ਦਾ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਚ ਉਹ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਗੇ ਨਾ ਵੱਧਣ ਵਾਸਤੇ ਰਾਹਾਂ ਚ ਮਿੱਟੀ ਦੇ ਵੱਡੇ-ਵੱਡੇ ਢੇਰ ਲਗਾਏ ਹੋਏ ਸੀ । ਪਰ ਕਿਸਾਨਾਂ ਨੇ ਹਰ ਰੁਕਾਵਟ ਨੂੰ ਪਾਰ ਕਰਕੇ ਅੱਗੇ ਵੱਧ ਰਹੇ ਨੇ ।

inside pic of jass bajwa ਇਸ ਵੀਡੀਓ ‘ਚ ਗਾਇਕ ਜੱਸ ਬਾਜਵਾ ਕਹੀ ਲੈ ਕੇ ਕਿਸਾਨ ਵੀਰਾਂ ਦੇ ਨਾਲ ਮਿਲਕੇ ਮਿੱਟੀ ਨੂੰ ਪਾਸੇ ਕਰਕੇ ਲੰਘਣ ਲਈ ਰਾਹ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ।

kisan and jass bajwa


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network