ਸਟੇਜ ਉੱਤੇ ਕਿਸਾਨੀ ਝੰਡੇ ਦੇ ਨਾਲ ਕਿਸਾਨੀ ਗੀਤ ਗਾਉਂਦੇ ਨਜ਼ਰ ਆਏ ਗਾਇਕ ਜੱਸ ਬਾਜਵਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼

written by Lajwinder kaur | January 20, 2021

ਪੰਜਾਬੀ ਗਾਇਕ ਜੱਸ ਬਾਜਵਾ ਜੋ ਕਿ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਇਆ ਹੈ । ਉਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ । inside farmer protest pic ਹੋਰ ਪੜ੍ਹੋ : ‘ਆਉ ਅੱਜ ਸਾਰੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ‘ਚ ਅਰਦਾਸ ਕਰੀਏ, ਆਪਣੇ ਹੱਕਾਂ ਲਈ ਲੜ ਰਹੇ ਕਿਸਾਨ ਵੀਰਾਂ, ਭੈਣਾਂ ਨੂੰ ਜਿੱਤ ਪ੍ਰਾਪਤ ਹੋਵੇ’-ਹਰਭਜਨ ਮਾਨ, ਦੇਖੋ ਨਵਾਂ ਕਿਸਾਨੀ ਗੀਤ ‘ਬਾਜਾਂ ਵਾਲਿਆਂ’
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਚ ਉਹ ਸਟੇਜ ਉੱਤੇ ਕਿਸਾਨੀ ਝੰਡਾ ਲਹਿਰਾਉਂਦਾ ਹੋਏ ਦਿਖਾਈ ਦੇ ਰਹੇ ਨੇ ਤੇ ਨਾਲ ਹੀ Kisaan Anthem ਵਾਲਾ ਸੌਂਗ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ । ਉਨ੍ਹਾਂ ਦੇ ਕਿਸਾਨੀ ਗੀਤ ਉੱਤੇ ਵੀ ਦਰਸ਼ਕ ਨੱਚਦੇ ਹੋਏ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । jass bajwa farmer protest ਪਿਛਲੇ ਦੋ ਮਹੀਨਿਆਂ ਦੇ ਲਗਪਗ ਦੇਸ਼ ਦੇ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀ ਸਰਹੱਦਾਂ ਉੱਤੇ ਪ੍ਰਦਰਸ਼ਨ ਕਰ ਰਹੇ ਨੇ। ਪਰ ਕੇਂਦਰ ਦੀ ਸਰਕਾਰ ਆਪਣਾ ਹੰਕਾਰੀਪੁਣੇ ਦਾ ਮੁਜ਼ਹਾਰਾ ਕਰ ਰਹੀ ਹੈ । jass bajwa pic

0 Comments
0

You may also like