ਦੂਰਬੀਨ ਫ਼ਿਲਮ ਦਾ ਟ੍ਰੇਲਰ ਕੱਲ੍ਹ ਹੋਵੇਗਾ ਰਿਲੀਜ਼,ਜੱਸ ਬਾਜਵਾ ਨੇ ਸਾਂਝਾ ਕੀਤਾ ਪੋਸਟਰ

Written by  Shaminder   |  September 16th 2019 04:13 PM  |  Updated: September 16th 2019 04:13 PM

ਦੂਰਬੀਨ ਫ਼ਿਲਮ ਦਾ ਟ੍ਰੇਲਰ ਕੱਲ੍ਹ ਹੋਵੇਗਾ ਰਿਲੀਜ਼,ਜੱਸ ਬਾਜਵਾ ਨੇ ਸਾਂਝਾ ਕੀਤਾ ਪੋਸਟਰ

ਦੂਰਬੀਨ ਫ਼ਿਲਮ ਦਾ ਇੱਕ ਪੋਸਟਰ ਜੱਸ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਨੇ 'ਦੂਰਬੀਨ' ਫ਼ਿਲਮ ਦੇ ਟ੍ਰੇਲਰ ਬਾਰੇ ਜਾਣਕਾਰੀ ਦਿੱਤੀ ਹੈ । ਜਿਸ ਨੂੰ ਪੀਟੀਸੀ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ ।ਨਿੰਜਾ ਅਤੇ ਵਾਮੀਕਾ ਗੱਬੀ ਸਟਾਰਰ ਫ਼ਿਲਮ ਦੂਰਬੀਨ ਜਿਹੜੀ ਕਿ 27 ਸਤੰਬਰ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ। ਸੁਖਰਾਜ ਸਿੰਘ ਵੱਲੋਂ ਫ਼ਿਲਮ ਦੀ ਕਹਾਣੀ ਲਿਖੀ ਹੈ ਜਿਹੜੇ ਇਸ ਤੋਂ ਪਹਿਲਾਂ ਪ੍ਰਾਹੁਣਾ ਵਰਗੀ ਸੁਪਰਹਿੱਟ ਫ਼ਿਲਮ ਵੀ ਲਿਖ ਚੁੱਕੇ ਹਨ।

https://www.instagram.com/p/B2d1glVlnp7/

ਇਸ ਫ਼ਿਲਮ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਜੱਸ ਬਾਜਵਾ ਇਸ ਫ਼ਿਲਮ ‘ਚ ਇੱਕ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾ ਰਹੇ ਹਨ।

https://www.instagram.com/p/B2Lbj1sAgMY/

ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ।ਇੱਥੇ ਇਹ ਵੀ ਦੱਸ ਦਈਏ ਕਿ ਦੂਰਬੀਨ ਫ਼ਿਲਮ ਦੇ ਮੇਕਰਸ ਨੇ ਫ਼ਿਲਮ ਤੋਂ ਹੋਣ ਵਾਲੀ ਕਮਾਈ ‘ਚੋਂ 20 ਪ੍ਰਤੀਸ਼ਤ ਹਿੱਸਾ ਪਿਛਲੇ ਦਿਨੀਂ ਆਏ ਪੰਜਾਬ ‘ਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦੇਣ ਦਾ ਐਲਾਨ ਵੀ ਕੀਤਾ ਹੈ।

https://www.instagram.com/p/B2QeDmQg9Yd/

ਇਹ ਫ਼ਿਲਮ ਕਾਮੇਡੀ ਦੇ ਤੜਕੇ ਦੇ ਨਾਲ ਨਾਲ ਚੰਗਾ ਸੰਦੇਸ਼ ਦਿੰਦੀ ਹੋਈ ਵੀ ਨਜ਼ਰ ਆਵੇਗੀ। ਹੁਣ ਦੇਖਣਾ ਹੋਵੇਗਾ ਫ਼ਿਲਮ ਨੂੰ ਪਰਦੇ ‘ਤੇ ਦਰਸ਼ਕਾਂ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network