ਜੱਸ ਬਾਜਵਾ ਨੇ ਆਪਣੇ ਫੈਨ ਦਾ ਵੀਡਿਓ ਕੀਤਾ ਸਾਂਝਾ 

Written by  Shaminder   |  September 29th 2018 10:11 AM  |  Updated: September 29th 2018 10:15 AM

ਜੱਸ ਬਾਜਵਾ ਨੇ ਆਪਣੇ ਫੈਨ ਦਾ ਵੀਡਿਓ ਕੀਤਾ ਸਾਂਝਾ 

ਗਾਇਕ ਜੱਸ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ਜੱਸ ਬਾਜਵਾ ਦੇ ਕਿਸੇ ਫੈਨ ਦਾ ਹੈ ਜੋ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । 'ਜੱਟ ਨਾਲ ਖਹਿਣ ਵਾਲਾ ਜੰਮਿਆਂ ਨੀਂ ਪੁੱਤ' ਇਸ ਵੀਡਿਓ 'ਚ ਉਨ੍ਹਾਂ ਦਾ ਇੱਕ ਫੈਨ ਉਨ੍ਹਾਂ ਦੇ ਗੀਤ 'ਤੇ ਹਵਾ 'ਚ ਫਾਇਰ ਕਰਦਾ ਨਜ਼ਰ ਆ ਰਿਹਾ ਹੈ । ਜੱਸ ਬਾਜਵਾ ਨੇ ਇਸ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ।

ਹੋਰ ਵੇਖੋ : ਜੱਸ ਬਾਜਵਾ ਇਕ ਵਾਰ ਫਿਰ ਹਾਜਿਰ ਹਨ ਦਰਸ਼ਕਾਂ ਦੀ ਕਚਹਿਰੀ ‘ਚ

https://www.instagram.com/p/BoH0CNJFiVq/?hl=en&taken-by=officialjassbajwa

ਇਹ ਗੀਤ ਪਿਛਲੇ ਦਿਨੀਂ ਹੀ ਰਿਲੀਜ਼ ਹੋਇਆ ਸੀ ਅਤੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਡੋਂਟ ਜੱਜ ਮੀ ਦਾ ਇਹ ਗੀਤ ਯੰਗਸਟਰ ਨੂੰ ਕਾਫੀ ਪਸੰਦ ਆ ਰਿਹਾ ਹੈ । ਜੱਸ ਬਾਜਵਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਉਨ੍ਹਾਂ ਵੱਲੋਂ ੇ ਨੌਜਵਾਨਾਂ ਦੀ ਪਸੰਦ ਨੂੰ ਵੇਖਦਿਆਂ ਹੋਇਆਂ ਅਤੇ ਪੰਜਾਬ 'ਚ ਸ਼ਰੀਕੇਬਾਜ਼ੀ 'ਤੇ ਗਾਇਆ  ਗੀਤ 'ਸਿਆਲ' ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

Jass Bajwa

ਇਸ ਤੋਂ ਇਲਾਵਾ 'ਦਿਲ ਦੇ ਰਾਜੇ' ਨਾਂਅ ਦਾ ਰੋਮਾਂਟਿਕ ਗੀਤ ਵੀ ਸਰੋਤਿਆਂ ਵੱਲੋਂ ਕਾਫੀ ਸਰਾਹਿਆ ਗਿਆ । ਉੱਥੇ ਹੀ 'ਅਰਬਨ ਜ਼ਿਮੀਦਾਰ' ਵੀ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ 'ਚੱਕਵੀਂ ਮੁੰਡੀਰ', 'ਤੇਰਾ ਟਾਈਮ' ਜੋ ਕਿ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੇ ਗਾਇਆ ਉਹ ਵੀ ਕਾਫੀ ਪਸੰਦ ਕੀਤਾ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network