ਜੱਸ ਬਾਜਵਾ ਨੇ ਆਪਣੇ ਚਾਹੁਣ ਵਾਲਿਆਂ ਦਾ ਦੁਆਵਾਂ ਲਈ ਕੀਤਾ ਧੰਨਵਾਦ

Written by  Shaminder   |  October 08th 2020 12:46 PM  |  Updated: October 08th 2020 12:48 PM

ਜੱਸ ਬਾਜਵਾ ਨੇ ਆਪਣੇ ਚਾਹੁਣ ਵਾਲਿਆਂ ਦਾ ਦੁਆਵਾਂ ਲਈ ਕੀਤਾ ਧੰਨਵਾਦ

ਜੱਸ ਬਾਜਵਾ ਜਿਨ੍ਹਾਂ ਦੀ ਗੱਡੀ ਦਾ ਬੀਤੇ ਦਿਨ ਐਕਸੀਡੈਂਟ ਹੋ ਗਿਆ ਸੀ । ਇਸ ਹਾਦਸੇ ‘ਚ ਉਹ ਵਾਲ-ਵਾਲ ਬਚੇ ਸਨ ।ਪਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ । ਜਿਨ੍ਹਾਂ ਦੀ ਬਦੌਲਤ ੳੇੁਨ੍ਹਾਂ ਦੀ ਜਾਨ ਬਚ ਗਈ ।

jass jass

ਦੱਸ ਦਈਏ ਕਿ ਬੀਤੇ ਦਿਨ ਉਨ੍ਹਾਂ ਦੀ ਗੱਡੀ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਜਦੋਂ ਉਹ ਕਿਸਾਨਾਂ ਵੱਲੋਂ ਲਾਏ ਧਰਨੇ ਤੋਂ ਵਾਪਸ ਆ ਰਹੇ ਸਨ ।

ਹੋਰ ਪੜ੍ਹੋ : ਜੱਸ ਬਾਜਵਾ ਦਾ ਨਵਾਂ ਗੀਤ ‘ਖਰੇ ਖਰੇ ਜੱਟ’ ਹੋਇਆ ਰਿਲੀਜ਼, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਪਸੰਦ

jass jass

ਇਹ ਹਾਦਸਾ ਉਦੋਂ ਵਾਪਰਿਆ  ਸੀ ਜਦੋਂ ਗਾਇਕ ਜੱਸ ਬਾਜਵਾ ਹਰਿਆਣਾ ‘ਚ ਧਰਨਾ ਲਾਉਣ ਤੋਂ ਬਾਅਦ ਆਪਣੀ ਕਾਰ ਨੰਬਰ ਪੀ. ਬੀ. 13 ਬੀ. ਸੀ. 3300 ਰਾਹੀਂ ਚੰਡੀਗੜ੍ਹ ਆ ਰਹੇ ਸਨ।

jass jass

ਕਾਰ ਦੀ ਹਾਲਤ ਵੇਖ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ, ਕਿਉਂਕਿ ਜੱਸ ਬਾਜਵਾ ਦੀ ਕਾਰ ਦਾ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ ਸੀ। ਹਾਲਾਂਕਿ ਜੱਸ ਬਾਜਵਾ ਅਤੇ ਕਾਰ ਵਿੱਚ ਬੈਠੇ ਹੋਰ ਸਾਥੀ ਵਾਲ-ਵਾਲ ਬਚ ਗਏ।

 

View this post on Instagram

 

Thode peyar te duawaan lyi Thoda sab da dilo dhanwaad ??

A post shared by Jass Bajwa (ਜੱਸਾ ਜੱਟ) (@officialjassbajwa) on

ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਜੱਸ ਬਾਜਵਾ ਦਾ ਡਰਾਈਵਰ ਚਲਾ ਰਿਹਾ ਸੀ। ਹਾਦਸਾ ਸੜਕ ਉੱਤੇ ਅਚਾਨਕ ਅਵਾਰਾ ਪਸ਼ੂ ਕਾਰ ਦੇ ਅੱਗੇ ਆਉਣ ਨਾਲ ਵਾਪਰਿਆ ਸੀ, ਜਿਸ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾ ਗਈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network