ਗਾਇਕ ਜੱਸ ਮਾਣਕ,ਗੁਰੀ ਨੇ ਰੋਡ ‘ਤੇ ਪਾਏ ਭੰਗੜੇ,ਦੋਸਤਾਂ ਨਾਲ ਮਸਤੀ ਦਾ ਵੀਡੀਓ ਵਾਇਰਲ

Written by  Shaminder   |  September 05th 2019 04:53 PM  |  Updated: September 05th 2019 04:53 PM

ਗਾਇਕ ਜੱਸ ਮਾਣਕ,ਗੁਰੀ ਨੇ ਰੋਡ ‘ਤੇ ਪਾਏ ਭੰਗੜੇ,ਦੋਸਤਾਂ ਨਾਲ ਮਸਤੀ ਦਾ ਵੀਡੀਓ ਵਾਇਰਲ

ਗਾਇਕ ਜੱਸ ਮਾਣਕ,ਗੁਰੀ ਅਤੇ ਉਨ੍ਹਾਂ ਦੇ ਦੋਸਤਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸਭ ਚੱਲਦੇ ਰੋਡ ਉੱਤੇ ਮਸਤੀ ਕਰ ਰਹੇ ਨੇ । ਗਾਇਕ ਜੱਸ ਮਾਣਕ ਅਤੇ ਗੁਰੀ ਜੈਜ਼ੀ ਬੀ ਦੇ ਗੀਤ ਜੱਟ ਮੌਜਾਂ ਕਰਦੇ ‘ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਬਚਪਨ ‘ਚ ਕਿਸ ਤਰ੍ਹਾਂ ਗਾਉਂਦੇ ਸਨ ਜੱਸ ਮਾਣਕ,ਵੇਖੋ ਵਾਇਰਲ ਵੀਡੀਓ

https://www.instagram.com/p/B1-xjAUFqcn/

ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ ਪਰ ਦੋਵਾਂ ਗਾਇਕਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਸਾਂਝਾ ਕੀਤਾ ਜਾ ਰਿਹਾ ਹੈ । ਜੱਸ ਮਾਣਕ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ‘ਚ ਉਨ੍ਹਾਂ ਦੇ ਗੀਤ ਲਹਿੰਗਾ ਆਇਆ ਸੀ ਇਸ ਤੋਂ ਇਲਾਵਾ ਸਿਕੰਦਰ-2 ‘ਚ ਵੀ ਉਨ੍ਹਾਂ ਨੇ ਗੀਤ ਗਾਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network