ਜੱਸ ਮਾਣਕ ਮੁਹਾਲੀ ਤੋਂ ਪੈਦਲ ਯਾਤਰਾ ਕਰਕੇ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ, ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

written by Lajwinder kaur | December 18, 2020

ਪੰਜਾਬੀ ਗਾਇਕ ਜੱਸ ਮਾਣਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ੇਅਰ ਕੀਤੀ ਹੈ। golden temple jass manak post ਹੋਰ ਪੜ੍ਹੋ : ਪੰਜਾਬੀ ਗਾਇਕ ਬਾਈ ਅਮਰਜੀਤ ਲੈ ਕੇ ਆ ਰਹੇ ਨੇ ਨਵਾਂ ਕਿਸਾਨੀ ਗੀਤ ‘ਪਹੁੰਚ ਗਏ ਦਿੱਲੀ’

ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅੱਜ ਮੈਂ ਜੋ ਕੁਝ ਵੀ ਹਾਂ ਸਿਰਫ ਇੱਕ ਤੇਰੀ ਰਹਿਮਤ ਕਰਕੇ ਆ ਵਾਹਿਗੁਰੂ ਜੀ । ਪਿਛਲੇ ਸਾਲ ਮੈਂ ਇੱਕ ਇੱਛਾ ਕੀਤੀ ਸੀ ਕਿ ਜੇ ਲਹਿੰਗਾ ਇੱਕ ਬਿਲੀਅਨ ਵਿਊਜ਼ ਨੂੰ ਪਾਰ ਕਰ ਜਾਵੇਗਾ ਤਾਂ ਮੈਂ ਪੈਦਲ ਯਾਤਰਾ ਕਰਾਂਗਾ ਆਪਣੇ ਘਰ ਮੋਹਾਲੀ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੱਕ’।

lehanga one billion views

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅੱਜ ਅਸੀਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਹਾਂ 220km 7 ਦਿਨਾਂ ‘ਚ ਅਤੇ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹੈ । ਧੰਨਵਾਦ ਤੇ ਹਮੇਸ਼ਾਂ ਮੇਰੇ ਤੇ ਮੇਹਰ ਕਰਨ ਲਈ ਵਾਹਿਗੁਰੂ ਜੀ ਤੁਹਾਡਾ ਬਹੁਤ ਧੰਨਵਾਦ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਜੱਸ ਮਾਣਕ ਨੂੰ ਮੁਬਾਰਕਾਂ ਦੇ ਰਹੇ ਨੇ ।

geet mp 3 at framer protest

 

0 Comments
0

You may also like