ਜੱਸ ਮਾਣਕ ਨੇ ਦੋਸਤ ਦੇ ਵਿਆਹ 'ਚ ਭੰਗੜਾ ਪਾ ਕੇ ਜਿੱਤਿਆ ਸਭ ਦਾ ਦਿਲ,ਵੀਡੀਓ ਵਾਇਰਲ

Written by  Shaminder   |  November 22nd 2019 03:10 PM  |  Updated: November 22nd 2019 03:10 PM

ਜੱਸ ਮਾਣਕ ਨੇ ਦੋਸਤ ਦੇ ਵਿਆਹ 'ਚ ਭੰਗੜਾ ਪਾ ਕੇ ਜਿੱਤਿਆ ਸਭ ਦਾ ਦਿਲ,ਵੀਡੀਓ ਵਾਇਰਲ

ਜੱਸ ਮਾਣਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਜ਼ਬਰਦਸਤ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ।ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਉਨ੍ਹਾਂ ਦੇ ਕਿਸੇ ਦੋਸਤ ਦੇ ਵਿਆਹ ਦਾ ਹੈ ਜਿਸ 'ਚ ਉਹ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ । ਉਨ੍ਹਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ ।

ਹੋਰ ਵੇਖੋ:ਗੁਰੀ ਤੇ ਜੱਸ ਮਾਣਕ ਨੇ ਕੀਤਾ ਨਵੀਂ ਫ਼ਿਲਮ ਦਾ ਐਲਾਨ, ਸ਼ੂਟਿੰਗ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/B5KKXHtl6XI/

ਇਸ ਵੀਡੀਓ 'ਚ ਜੱਸ ਮਾਣਕ ਕਾਫੀ ਖੁਸ਼ ਦਿਖਾਈ ਦੇ ਰਹੇ ਹਨ । ਜੱਸ ਮਾਣਕ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B5KVyTdlu7c/

'ਪਰਾਡਾ','ਤੇਰਾ ਮੇਰਾ ਵਿਆਹ',ਲਹਿੰਗਾ ਸਣੇ ਕਈ ਹਿੱਟ ਗੀਤ ਦੇਣ ਵਾਲੇ ਜੱਸ ਮਾਣਕ ਆਪਣੇ ਗੀਤਾਂ ਦੇ ਜ਼ਰੀਏ ਹਰ ਕਿਸੇ ਦੇ ਦਿਲ 'ਤੇ ਰਾਜ ਕਰਦੇ ਹਨ । ਹਾਲ ਹੀ 'ਚ ਆਇਆ ਉਨ੍ਹਾਂ ਦਾ ਗੀਤ ਲਹਿੰਗਾ ਵੀ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network