ਵੈਲੇਨਟਾਈਨ ਡੇਅ 'ਤੇ ਜੱਸ ਮਾਣਕ ਦਾ ਰੋਮੈਂਟਿਕ ਗੀਤ 'ਗਰਲਫਰੈਂਡ' ਹੋਇਆ ਰਿਲੀਜ਼, ਦੇਖੋ ਵੀਡੀਓ

Written by  Aaseen Khan   |  February 14th 2019 03:23 PM  |  Updated: February 14th 2019 03:23 PM

ਵੈਲੇਨਟਾਈਨ ਡੇਅ 'ਤੇ ਜੱਸ ਮਾਣਕ ਦਾ ਰੋਮੈਂਟਿਕ ਗੀਤ 'ਗਰਲਫਰੈਂਡ' ਹੋਇਆ ਰਿਲੀਜ਼, ਦੇਖੋ ਵੀਡੀਓ

ਵੈਲੇਨਟਾਈਨ ਡੇਅ 'ਤੇ ਜੱਸ ਮਾਣਕ ਦਾ ਰੋਮੈਂਟਿਕ ਗੀਤ 'ਗਰਲਫਰੈਂਡ' ਹੋਇਆ ਰਿਲੀਜ਼, ਦੇਖੋ ਵੀਡੀਓ : ਪੰਜਾਬੀ ਸੁਪਰਸਟਾਰ ਗਾਇਕ ਜੱਸ ਮਾਣਕ ਜਿੰਨ੍ਹਾਂ ਨੇ ਨਿੱਕੀ ਉੱਮਰ 'ਚ ਵੱਡੀਆਂ ਮੱਲਾਂ ਮਾਰੀਆਂ ਹਨ। ਜੱਸ ਮਾਣਕ ਆਪਣੀ ਫੁੱਲ ਐਲਬਮ 'ਏਜ 19' ਦਾ ਪਹਿਲਾ ਗਾਣਾ ਗਰਲਫਰੈਂਡ ਲੈ ਕੇ ਆ ਚੁੱਕੇ ਹਨ। ਗਾਣੇ 'ਚ ਜੱਸ ਮਾਣਕ ਨੇ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਦੇ ਬੋਲਾਂ ਦਾ ਵੀ ਤੜਕਾ ਲਗਾਇਆ ਹੈ। ਵੈਲੇਨਟਾਈਨ ਦੇ ਮੌਕੇ ਜਿੱਥੇ ਪੰਜਾਬੀ ਗਾਇਕਾਂ ਵੱਲੋਂ ਪਿਆਰ ਕਰਨ ਵਾਲਿਆਂ ਲਈ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ।

ਜੱਸ ਮਾਣਕ ਦਾ ਇਹ ਗਾਣਾ ਵੀ ਪਿਆਰ ਕਰਨ ਵਾਲਿਆਂ ਲਈ ਖਾਸ ਵੈਲੇਨਟਾਈਨ ਦੇ ਮੌਕੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੇ ਬੋਲ ਅਤੇ ਕੰਪੋਜ਼ ਜੱਸ ਮਾਣਕ ਨੇ ਹੀ ਕੀਤਾ ਹੈ। ਗਰਲਫਰੈਂਡ ਗਾਣੇ ਦਾ ਮਿਊਜ਼ਿਕ ਸਨੈਪੀ ਵੱਲੋਂ ਦਿੱਤਾ ਗਿਆ ਹੈ। ਸੱਤੀ ਢਿੱਲੋਂ ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਬਣਾਇਆ ਗਿਆ ਹੈ। ਗਾਣੇ ਦੀ ਵੀਡੀਓ 'ਚ ਜੱਸ ਮਾਣਕ ਦਾ ਸਾਥ ਨਿਭਾਇਆ ਹੈ ਖੂਬਸੂਰਤ ਮਾਡਲ ਜੋਯਾ ਨੇ।

ਹੋਰ ਵੇਖੋ : ਫਿਲਮ ‘ਦੂਰਬੀਨ’ ‘ਚ ਜੱਸ ਬਾਜਵਾ ਬਣਨ ਜਾ ਰਹੇ ਨੇ ਪੁਲਿਸ ਅਫਸਰ, ਸਾਹਮਣੇ ਆਈ ਤਸਵੀਰ

ਗਾਣੇ ਨੂੰ ਗੀਤ ਐਮ.ਪੀ.ਥ੍ਰੀ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਕੁਝ ਹੀ ਘੰਟਿਆਂ 'ਚ 34 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਜੱਸ ਮਾਣਕ ਦੀ ਪੂਰੀ ਐਲਬਮ 19 ਫਰਵਰੀ ਨੂੰ ਰਿਲੀਜ਼ ਕਰ ਦਿੱਤੀ ਜਾਵੇਗੀ। ਦੇਖਣਾ ਹੋਵੇਗਾ ਕਿ ਗਾਣੇ ਦੀ ਤਰਾਂ ਉਹਨਾਂ ਦੀ ਪੂਰੀ ਐਲਬਮ ਨੂੰ ਕਿੰਨਾਂ ਕੁ ਪਸੰਦ ਕੀਤਾ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network