Advertisment

ਜੱਸ ਮਾਣਕ ਦਾ ਗੀਤ ‘ਵਿਆਹ’ ਛਾਇਆ ਟਰੈਂਡਿੰਗ ‘ਚ ਨੰਬਰ ਵਨ ‘ਤੇ, ਦੇਖੋ ਵੀਡੀਓ

author-image
By Lajwinder kaur
New Update
ਜੱਸ ਮਾਣਕ ਦਾ ਗੀਤ ‘ਵਿਆਹ’ ਛਾਇਆ ਟਰੈਂਡਿੰਗ ‘ਚ ਨੰਬਰ ਵਨ ‘ਤੇ, ਦੇਖੋ ਵੀਡੀਓ
Advertisment
ਜੱਸ ਮਾਣਕ ਪੰਜਾਬੀ ਇੰਡਸਟਰੀ ਦੇ ਉਹ ਕਲਾਕਾਰ ਨੇ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਸਫ਼ਲਤਾ ਦੀ  ਬੁਲੰਦੀਆਂ ਨੂੰ ਹਾਸਿਲ ਕੀਤਾ ਹੈ। ਹਾਲ ਹੀ ‘ਚ ਉਨ੍ਹਾਂ ਦਾ ‘ਵਿਆਹ’ ਗੀਤ ਸਰੋਤਿਆਂ ਦੇ ਰੁਬਰੂ ਹੋਇਆ ਹੈ। ਇਹ ਗੀਤ ਉਨ੍ਹਾਂ ਦੀ ਐਲਬਮ ‘ਏਜ਼19’ ਤੋਂ ਹੈ ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਇਹ ਗੀਤ Geet MP3 ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਜੱਸ ਮਾਣਕ ਦਾ ਗੀਤ ‘ਵਿਆਹ’ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਜਿਸਦੇ ਚੱਲਦੇ ਇਹ ਗੀਤ ਯੂ-ਟਿਊਬ ਉੱਤੇ ਟਰੈਂਡਿੰਗ ਉੱਤੇ ਛਾਇਆ ਹੋਇਆ ਹੈ।
Advertisment
ਹੋਰ ਵੇਖੋ:‘ਸਖੀਆਂ’ ਗੀਤ ਦੀ ਸਫਲਤਾ ਤੋਂ ਬਾਅਦ ਸਾਹਮਣੇ ਆਇਆ ਮਨਿੰਦਰ ਬੁੱਟਰ ਦੇ ਨਵੇਂ ਗੀਤ ਦਾ ਪੋਸਟਰ ਗੀਤ ਦੇ ਬੋਲ ਜੱਸ ਮਾਣਕੇ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਸਨੈਪੀ ਨੇ ਦਿੱਤਾ ਹੈ। ਗੀਤ ਦੀ ਵੀਡੀਓ ਸੱਤੀ ਢਿੱਲੋਂ ਵੱਲੋਂ ਬਹੁਤ ਸ਼ਾਨਦਾਰ ਬਣਾਈ ਗਈ ਹੈ। ਵਿਆਹ ਗੀਤ ‘ਚ ਅਦਾਕਾਰੀ ਖੁਦ ਜੱਸ ਮਾਣਕ ਨੇ ਕੀਤੀ ਹੈ ਅਤੇ ਉਨ੍ਹਾਂ ਦਾ ਸਾਥ Swalina ਦਿੱਤਾ ਹੈ। ਇਹ ਰੋਮਾਂਟਿਕ ਜੋੜੀ ਇਕ ਵਾਰ ਫੇਰ ਤੋਂ ‘ਵਿਆਹ’ ਗੀਤ ‘ਚ ਇਕੱਠੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਇਹ ਜੋੜੀ ਪਰਾਡਾ ਗੀਤ ਦੇ ਨਾਲ ਵਾਹ ਵਾਹੀ ਖੱਟ ਚੁੱਕੀ ਹੈ।
View this post on Instagram
 

Jehdi Bebe Nu Passand Ayii Ohi Rakh Lau Jatt Da Osse Naa Viah Houga ?? @swaalina

A post shared by Jass Manak (ਮਾਣਕਾਂ ਦਾ ਮੁੰਡਾ) (@ijassmanak) on

ਮਾਣਕਾਂ ਦਾ ਮੁੰਡਾ ਜੱਸ ਮਾਣਕ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਗੀਤ ਜਿਵੇਂ ਪਰਾਡਾ, ਸੂਟ ਪੰਜਾਬੀ, ਗਰਲਫ੍ਰੈਂਡ, ਬੌਸ, ਅੱਲ੍ਹਾ, ਤੇਰੇ ਨਾਲ, ਮੁੰਡਾ ਮਾਣਕਾਂ ਦਾ ਆਦਿ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।
Advertisment

Stay updated with the latest news headlines.

Follow us:
Advertisment