Advertisment

ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਜੱਸ ਮਾਣਕ ਤੇ ਇਸ ਕਿਊਟ ਬੱਚੀ ਦੀ ਤਸਵੀਰ ਨੂੰ

author-image
By Lajwinder kaur
New Update
ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਜੱਸ ਮਾਣਕ ਤੇ ਇਸ ਕਿਊਟ ਬੱਚੀ ਦੀ ਤਸਵੀਰ ਨੂੰ
Advertisment
ਜੱਸ ਮਾਣਕ ਜਿਨ੍ਹਾਂ ਨੇ ਆਪਣੀ ਗਾਇਕੀ ਤੇ ਮਿੱਠੀ ਜਿਹੀ ਮੁਸਕਾਨ ਨਾਲ ਲੱਖਾਂ ਹੀ ਕੁੜੀਆਂ ਦੇ ਦਿਲਾਂ ਉੱਤੇ ਰਾਜ ਕੀਤਾ ਹੋਇਆ ਹੈ। ਉਹ ਨੌਜਵਾਨ ਪੀੜੀ ਦੇ ਪਸੰਦੀਦਾ ਗਾਇਕਾਂ ‘ਚੋਂ ਇੱਕ ਨੇ। ਜਿਸਦੇ ਚੱਲਦੇ ਉਨ੍ਹਾਂ ਦੇ ਹਰ ਗਾਣੇ ਦੇ ਵਿਊਜ਼ ਕਰੋੜਾਂ ‘ਚ ਪਹੁੰਚ ਜਾਂਦੇ ਹਨ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ‘ਚ ਛੋਟੀ ਜਿਹੀ ਬੱਚੀ ਉਨ੍ਹਾਂ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰ ਇੰਨੀ ਕਿਊਟ ਹੈ ਕਿ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ, ਜਿਸਦੇ ਚੱਲਦੇ ਇਸ ਤਸਵੀਰ ਨੂੰ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਹੋਰ ਵੇਖੋ:ਰਾਣਾ ਰਣਬੀਰ ਨੇ ਆਪਣੀ ਲਾਡੋ ਧੀ ਦੇ ਜਨਮ ਦਿਨ ‘ਤੇ ਤੋਹਫ਼ੇ ‘ਚ ਦਿੱਤੀ ਇਹ ਖ਼ਾਸ ਸਿੱਖਿਆ ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਹਾਲ ਹੀ ‘ਚ ‘ਸਿਕੰਦਰ 2’ ਫ਼ਿਲਮ ‘ਚ ਉਨ੍ਹਾਂ ਦੇ ਗਾਣੇ ਸੁਣਨ ਨੂੰ ਮਿਲੇ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ। ਇਸ ਤੋਂ ਇਲਾਵਾ ਉਹ ਆਪਣਾ ਨਵਾਂ ਗੀਤ ‘ਲਹਿੰਗਾ’ ਦੀ ਵੀਡੀਓ ਲੈ ਕੇ ਆ ਰਹੇ ਹਨ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਰਾਡਾ, ਵਿਆਹ, ਬੌਸ, ਸੂਟ ਪੰਜਾਬੀ, ਗਰਲਫ੍ਰੈਂਡ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment