ਜੱਸ ਮਾਣਕ ਦੇ ਨਵੇਂ ਗੀਤ ‘ਵਿਆਹ’ ਦਾ ਐਲਾਨ, ਸਾਹਮਣੇ ਆਇਆ ਗੀਤ ਦਾ ਪੋਸਟਰ

written by Lajwinder kaur | April 12, 2019

ਪਰਾਡਾ ਗੀਤ ਨਾਲ ਰਾਤੋਂ ਰਾਤ ਸਟਾਰ ਬਣੇ ਜੱਸ ਮਾਣਕ ਜਿਹਨਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਪੰਜਾਬੀ ਇੰਡਸਟਰੀ ‘ਚ ਵੱਖਰੀ ਹੀ ਪਹਿਚਾਣ ਬਣਾ ਲਈ ਹੈ। ਪਰਾਡਾ ਗੀਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਕਦੇ ਵੀ ਨਿਰਾਸ਼ ਨਹੀਂ ਕੀਤਾ। ਹਰ ਵਾਰ ਉਹ ਬਿਹਤਰੀਨ ਗੀਤ ਲੈ ਕੇ ਹੀ ਹਾਜ਼ਿਰ ਹੋਏ ਹਨ। ਦੱਸ ਦਈਏ ਉਨ੍ਹਾਂ ਦੇ ਨਵੇਂ ਗੀਤ ਵਿਆਹ ਦਾ ਐਲਾਨ ਹੋ ਚੁੱਕਿਆ ਹੈ ਜਿਸਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਪੋਸਟਰ ਤੋਂ ਬਾਅਦ ਪ੍ਰਸ਼ੰਸ਼ਕਾਂ ‘ਚ ਕਾਫੀ ਉਤਸੁਕਤਾ ਪੈਦਾ ਹੋ ਗਈ ਹੈ।

View this post on Instagram
 

Viah Di Video 13 April 6 Vaje ?? Ready O Sare ??

A post shared by Jass Manak (ਮਾਣਕਾਂ ਦਾ ਮੁੰਡਾ) (@ijassmanak) on

ਹੋਰ ਵੇਖੋ:ਅੱਲ੍ਹਾ’ ਦਾ ਵਾਸਤਾ ਪਾਇਆ ਜੱਸ ਮਾਣਕ ਨੇ ਪੋਸਟਰ ‘ਚ ਜੱਸ ਮਾਣਕ ਦੀ ਫੌਰਮਲ ਲੁੱਕ ਦੇਖਣ ਨੂੰ ਮਿਲ ਰਹੀ ਹੈ। ਜਿਸ ਉਹ ਬਹੁਤ ਹੀ ਸਟਾਇਲਿਸ਼ ਲੱਗ ਰਹੇ ਹਨ। ਗੀਤ ਦੇ ਬੋਲ ਖੁਦ ਜੱਸ ਮਾਣਕ ਨੇ ਲਿਖੇ ਹਨ ਅਤੇ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ। ਰੋਮਾਂਟਿਕ ਗੀਤ ‘ਵਿਆਹ’ ਜਿਸ ਨੂੰ ‘ਗੀਤ ਐੱਮ.ਪੀ.3’ ਦੇ ਲੇਬਲ ਹੇਠ 13 ਅਪ੍ਰੈਲ ਰਿਲੀਜ਼ ਕੀਤਾ ਜਾਵੇਗਾ। ਸਰੋਤਿਆਂ ਵੱਲੋਂ ਪੋਸਟਰ ਨੂੰ ਦੋ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
View this post on Instagram
 

Manak Da Viah 13 April ?? director @sattidhillon7

A post shared by Jass Manak (ਮਾਣਕਾਂ ਦਾ ਮੁੰਡਾ) (@ijassmanak) on

ਜੱਸ ਮਾਣਕ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਗੀਤ ਜਿਵੇਂ ਪਰਾਡਾ, ਸੂਟ ਪੰਜਾਬੀ, ਗਰਲਫ੍ਰੈਂਡ, ਬੌਸ, ਮੁੰਡਾ ਮਾਣਕਾਂ ਦਾ, ਅੱਲਾ, ਤੇਰੇ ਨਾਲ ਆਦਿ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like