ਜੱਸੀ ਗਿੱਲ ਤੇ ਰੋਜਸ ਕੌਰ ਗਿੱਲ ਦਾ ਇਹ ਅੰਦਾਜ਼ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਕੁਝ ਹੀ ਸਮੇਂ ‘ਚ ਆਏ ਲੱਖਾਂ ਹੀ ਲਾਈਕਸ

written by Lajwinder kaur | October 05, 2020

ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਪਿਆਰੀ ਬੇਟੀ ਰੋਜਸ ਕੌਰ ਗਿੱਲ ਦੀਆਂ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਰਹਿੰਦੇ ਨੇ ।

jassie gill shared his daughter new pic  ਹੋਰ ਪੜ੍ਹੋ : ਗਾਇਕ ਪ੍ਰਭ ਗਿੱਲ ‘ਗੁਰਦੁਆਰਾ ਬੀੜ ਬਾਬਾ ਬੁੱਢਾ ਜੀ,ਠੱਠਾ’ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਇਸ ਵਾਰ ਉਨ੍ਹਾਂ ਨੇ ਆਪਣੀ ਬੇਟੀ ਦੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ । ਹਾਰਟ ਇਮੋਜ਼ੀ ਦੇ ਨਾਲ ਜੱਸੀ ਗਿੱਲ ਨੇ ਇਹ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ ।

punjabi singer jassie gill

ਪਿਓ ਧੀ ਇਸ ਤਸਵੀਰ ‘ਚ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ । ਰੋਜਸ ਆਪਣੇ ਪਿਤਾ ਦੇ ਫੋਨ ‘ਚ ਕੁਝ ਦੇਖ ਰਹੀ ਹੈ ਤੇ ਖੁਸ਼ ਹੋ ਰਹੀ ਹੈ । ਦਰਸ਼ਕਾਂ ਨੂੰ ਇਹ ਤਸਵੀਰ ਬਹੁਤ ਪਸੰਦ ਆ ਰਹੀ ਹੈ । ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਹਨ ।

jassie gill with sister

ਕਿਸਾਨ ਵੀਰਾਂ ਨੂੰ ਹੌਸਲਾ ਦਿੰਦੇ ਹੋਏ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਡੀ.ਪੀ ਬਦਲ ਕੇ ਨੌਜਵਾਨ ਕਿਸਾਨ ਏਕਤਾ ਰੋਸ ਵਾਲੀ ਫੋਟੋ ਲਗਾਈ ਹੋਈ ਹੈ । ਵਿਦੇਸ਼ ‘ਚ ਹੋਣ ਕਰਕੇ ਉਹ ਕਿਸਾਨਾਂ ਦਾ ਸਾਥ ਨਹੀਂ ਦੇ ਪਾਏ, ਪਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਆਵਾਜ਼ ਕਿਸਾਨਾਂ ਦੇ ਹੱਕਾਂ ਦੇ ਲਈ ਬੁਲੰਦ ਕਰ ਰਹੇ ਹਨ ।

jassie gill

ਜੇ ਗੱਲ ਕਰੀਏ ਜੱਸੀ ਗਿੱਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ‘ਚ ਕਾਫੀ ਸਰਗਰਮ ਨੇ । ਇਸ ਤੋਂ ਇਲਾਵਾ ਬਾਲੀਵੁੱਡ ‘ਚ ਵੀ ਪੰਜਾਬੀਆਂ ਦਾ ਨਾਂਅ ਰੌਸ਼ਨ ਕਰ ਰਹੇ ਨੇ । ਅਖੀਰਲੀ ਵਾਰ ਉਹ ਬਾਲੀਵੁੱਡ ਫ਼ਿਲਮ ਪੰਗਾ ‘ਚ ਨਜ਼ਰ ਆਏ ਸੀ ।

You may also like