ਜੱਸੀ ਗਿੱਲ ਲਈ ਇਹ ਕੁੜੀ ਹੈ ਬੇਵਫਾ, ਤਸਵੀਰਾਂ ਕੀਤੀਆਂ ਸਾਂਝੀਆਂ

written by Rupinder Kaler | October 24, 2020

ਜੱਸੀ ਗਿੱਲ ਇੱਕ ਹੋਰ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ, ਜਿਸ ਦੀ ਜਾਣਕਾਰੀ ਜੱਸੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਫ਼ਿਲਮ 'ਸੋਨਮ ਗੁਪਤਾ ਬੇਵਫਾ ਹੈ' ਟਾਈਟਲ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਜੱਸੀ ਗਿੱਲ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। jassie ਫ਼ਿਲਮ ਦਾ ਸ਼ੂਟ ਵੀ ਸ਼ੁਰੂ ਹੋ ਚੁਕਾ ਹੈ। ਫ਼ਿਲਮ 'ਸੋਨਮ ਗੁਪਤਾ ਬੇਵਫਾ ਹੈ' ਨੂੰ ਨਿਰਦੇਸ਼ਕ ਸੌਰਭ ਤਿਆਗੀ ਡਾਇਰੈਕਟ ਕਰਨਗੇ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੱਸੀ ਗਿੱਲ ਨੇ ਇਸ ਤੋਂ ਪਹਿਲਾਂ 2 ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ ਹੈ। ਹੋਰ ਪੜ੍ਹੋ :
ਭਾਰਤੀ ਸਿੰਘ ਨੇ ਨਰਾਤਿਆਂ ਦੀ ਦਿੱਤੀ ਵਧਾਈ, ਪ੍ਰਸ਼ੰਸਕਾਂ ਨੂੰ ਦਿੱਤੀ ਇਹ ਨਸੀਹਤ ਇਸ ਨਵ ਵਿਆਹੇ ਜੋੜੇ ਨੇ ਆਪਣੇ ਵਿਆਹ ’ਤੇ ਰਿਸ਼ਤੇਦਾਰਾਂ ਦੀ ਥਾਂ ’ਤੇ ਅਵਾਰਾ ਕੁੱਤਿਆਂ ਨੂੰ ਦਿੱਤੀ ਸੀ ਦਾਵਤ ਰਿੰਗ ਸੈਰੇਮਨੀ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਡਾਂਸ ਵੀਡੀਓ ਹੋਇਆ ਵਾਇਰਲ jassie ਸੋਨਾਕਸ਼ੀ ਸਿਨ੍ਹਾ ਨਾਲ 'ਹੈਪੀ ਫਿਰ ਭਾਗ ਜਾਏਗੀ' ਤੇ ਕੰਗਨਾ ਨਾਲ ਫ਼ਿਲਮ 'ਪੰਗਾ' 'ਚ ਜੱਸੀ ਗਿੱਲ ਮੁੱਖ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ। ਹੁਣ ਫ਼ਿਲਮ 'ਸੋਨਮ ਗੁਪਤਾ ਬੇਵਫਾ ਹੈ' ਜੱਸੀ ਗਿੱਲ ਨੂੰ ਕਿਸ ਮੁਕਾਮ 'ਤੇ ਲੈਕੇ ਜਾਂਦੀ ਹੈ ਇਸ 'ਤੇ ਜ਼ਰੂਰ ਨਜ਼ਰ ਰਹੇਗੀ।

0 Comments
0

You may also like