ਗਾਇਕ ਜੱਸੀ ਗਿੱਲ ਦਾ ਨਵਾਂ ਗਾਣਾ ‘ਔਕਾਤ’ ਹੋਇਆ ਰਿਲੀਜ਼

Written by  Rupinder Kaler   |  October 19th 2019 11:38 AM  |  Updated: October 19th 2019 12:29 PM

ਗਾਇਕ ਜੱਸੀ ਗਿੱਲ ਦਾ ਨਵਾਂ ਗਾਣਾ ‘ਔਕਾਤ’ ਹੋਇਆ ਰਿਲੀਜ਼

ਗਾਇਕ ਜੱਸੀ ਗਿੱਲ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਔਕਾਤ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਅਰ ਕੀਤਾ ਹੈ । ਜੱਸੀ ਗਿੱਲ ਦਾ ਇਹ ਗਾਣਾ Desi Crew Volume 1 ਐਲਬਮ ਦਾ ਹੀ ਹਿੱਸਾ ਹੈ ।

https://www.instagram.com/p/B3yhqdmgHji/

ਇਹ ਗਾਣਾ ਸਪੀਡ ਰਿਕਾਰਡਜ਼ ਦੇ ਲੇਬਲ ਹੇਠ  ਰਿਲੀਜ਼ ਕੀਤਾ ਗਿਆ ਹੈ ।ਗਾਣੇ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ, ਵੀਡੀਓ ਅਰਵਿੰਦਰ ਖਹਿਰਾ ਨੇ ਤਿਆਰ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸੀ ਕਰਿਊ ਵੱਲੋਂ ਤਿਆਰ ਕੀਤੀ ਜਾ ਰਹੀ ਇਸ ਐਲਬਮ ਵਿੱਚ ਕਈ ਗਾਇਕਾਂ ਦੇ ਗਾਣੇ ਹੋਣਗੇ ।

https://www.instagram.com/p/B3wlyFNAg42/

ਜਿੰਨ੍ਹਾਂ ਵਿੱਚ ਜੱਸੀ ਗਿੱਲ ਵੀ ਇੱਕ ਹਨ ।ਜੱਸੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤਾ ਹਨ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਅਦਾਕਾਰੀ ਨੂੰ ਵੀ ਬਹੁਤ ਪਸੰਦ ਕਰਦੇ ਹਨ । ਏਨੀਂ ਦਿਨੀਂ ਉਹ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਜੇ ਹੋਏ ਹਨ, ਤੇ ਉਹਨਾਂ ਦੀ ਇਸ ਫ਼ਿਲਮ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network