ਫੈਨਸ ਦੁਆਰਾ ਮਿਸਟਰ ਐਂਡ ਮਿਸਿਜ਼ 420 ਰਿਟਰਨਜ਼ ਨੂੰ ਮਿਲ ਰਿਹਾ ਹੈ ਬੇਹੱਦ ਪਿਆਰ

Written by  Rajan Sharma   |  August 16th 2018 12:31 PM  |  Updated: August 16th 2018 12:33 PM

ਫੈਨਸ ਦੁਆਰਾ ਮਿਸਟਰ ਐਂਡ ਮਿਸਿਜ਼ 420 ਰਿਟਰਨਜ਼ ਨੂੰ ਮਿਲ ਰਿਹਾ ਹੈ ਬੇਹੱਦ ਪਿਆਰ

ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਫ਼ਿਲਮ ” ਮਿਸਟਰ ਐਂਡ ਮਿਸਿਜ਼ 420 ਰਿਟਰਨਜ਼ ”punjabi movie ਕੱਲ ਰਿਲੀਜ ਹੋ ਚੁੱਕੀ ਹੈ ਅਤੇ ਲੋਕ ਦੁਆਰਾ ਇਸ ਫ਼ਿਲਮ ਨੂੰ ਬਹੁਤ ਹੀ ਜਿਆਦਾ ਪਿਆਰ ਮਿਲ ਰਿਹਾ ਹੈ ਅਤੇ ਬਾਕਸ-ਆਫ਼ਿਸ  ਵਿਚ ਪੂਰੀਆਂ ਧੁੱਮਾਂ ਮਚਾ ਰਹੀ ਹੈ | ਜੱਸੀ ਗਿੱਲ jassi gill ਨੇਂ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇਹ ਵੇਖਣ ਨੂੰ ਮਿਲ ਰਿਹੈ ਹੈ ਕਿ ਫੈਨਸ ਵੱਲੋ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ ਨਾਲ ਹੀ ਲੋਕਾਂ ਤੋਂ ਜਦੋ ਇਹ ਪੁੱਛਿਆ ਗਿਆ ਕਿ ਫ਼ਿਲਮ ਕਿਵੇਂ ਲੱਗੀ ਤਾਂ ਫੈਨਸ ਨੇਂ ਕਾਫੀ ਖੁਸ਼ ਹੋ ਕੇ ਇੱਕ ਭਰਵਾਂ ਹੁੰਗਾਰਾ ਦਿੰਦੇ ਹੋਏ ਕਿਹਾ ਕਿ ਅਸੀਂ ਇਸ ਫ਼ਿਲਮ ਨੂੰ ਪੰਜ ਚੋ ਪੰਜ ਸਟਾਰ ਦੇਵਾਗੇ|

https://www.instagram.com/p/BmgrQ7PHC0-/?taken-by=jassie.gill

ਇਸ ਫ਼ਿਲਮ ਵਿੱਚ ਪੰਜਾਬੀ ਫ਼ਿਲਮ ਇੰਡਸਟ੍ਰੀ ਦੇ ਮਸ਼ਹੂਰ ਸਿਤਾਰੇ ਜਿਵੇਂ ਕਿ ਜੱਸੀ ਗਿੱਲ,jassi gill ਰਣਜੀਤ ਬਾਵਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਆਦਿ ਸਭ ਨੇਂ ਬਹੁਤ ਹੀ ਸ਼ਾਨਦਾਰ ਭੂਮਿਕਾ ਨਿਭਾਈ ਹੈ | ਜੇਕਰ ਆਪਾਂ ਇਸ ਫ਼ਿਲਮ punjabi movie ਵਿਚ ਅਦਾਕਾਰੀ ਦੀ ਗੱਲ ਕਰੀਏ ਤਾਂ ਜਿੱਥੇ ਰਣਜੀਤ ਬਾਵਾ  ਵਿਆਹ ਕਾਰਵਾਉਣ ਨੂੰ ਫਿਰਦੇ ਨੇ ਓਥੇ ਹੀ ਜੱਸੀ ਗਿੱਲ ਅਤੇ ਕਰਮਜੀਤ ਅਨਮੋਲ ਕੌਮੇਡੀ ਨੂੰ ਇੱਕ ਅਲੱਗ ਲੈਵਲ ਤੇ ਲੈਕੇ ਗਏ ਨੇ ਕਿਊਕਿ ਇਸ ਫ਼ਿਲਮ ਵਿੱਚ ਓਹਨਾ ਨੇ ਇੱਕ ਔਰਤ ਦਾ ਕਿਰਦਾਰ ਨਿਭਿਆ ਹੈ | ਉਹਨਾਂ ਦੀ ਇਸ ਲੂਕ ਨੂੰ ਦੇਖ ਕੇ ਸਾਰੇ ਹੱਸ ਹੱਸ ਕੇ ਲੋਟ ਪੋਟ ਹੋ ਗਏ|

https://www.instagram.com/p/Bmfs3uonuwu/?taken-by=jassie.gill


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network