ਇਸ ਅਦਾਕਾਰ 'ਤੇ ਲੱਗਿਆ ਵਿਆਹ ਦਾ ਝਾਂਸਾ ਦੇ ਕੇ ਰੇਪ ਕਰਨ ਦਾ ਇਲਜ਼ਾਮ,ਵੀਡੀਓ ਬਣਾ ਕੇ ਕਰ ਰਿਹਾ ਸੀ ਬਲੈਕਮੇਲ !

written by Shaminder | May 07, 2019

'ਜੱਸੀ ਜੈਸੀ ਕੋਈ ਨਹੀਂ' 'ਚ ਇੱਕ ਯਾਦਗਾਰ ਕਿਰਦਾਰ ਨਿਭਾਉਣ ਵਾਲੇ ਟੀਵੀ ਅਦਾਕਾਰ ਕਰਣ ਸਿੰਘ ਓਬਰਾਏ 'ਤੇ ਇੱਕ ਮਹਿਲਾ ਨੇ ਮੁੰਬਈ ਦੇ ਓਸ਼ੀਵਾਰਾ 'ਚ ਵਿਆਹ ਦਾ ਝਾਂਸਾ ਦੇ ਕੇ ਰੇਪ ਕਰਨ ਦਾ ਇਲਜ਼ਾਮ ਲਗਾਇਆ ਹੈ । ਕਰਣ ਨੌ ਮਈ ਤੱਕ ਪੁਲਿਸ ਹਿਰਾਸਤ 'ਚ ਰਹਿਣਗੇ । ਮਹਿਲਾ ਦਾ ਇਲਜ਼ਾਮ ਹੈ ਕਿ ਕਰਣ ਨੇ ਕਥਿਤ ਤੌਰ 'ਤੇ ਰੇਪ ਦਾ ਵੀਡੀਓ ਬਣਾ ਕੇ ਉਸ ਨੂੰ ਬਲੇਕਮੇਲ ਕੀਤਾ ਅਤੇ ਪੈਸੇ ਠੱਗ ਲਏ ।ਪੁਲਿਸ ਨੇ ਮੁਲਜ਼ਮ ਦੇ ਖਿਲਾਫ ਰੇਪ ਅਤੇ ਸ਼ੋਸ਼ਣ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਹੋਰ ਵੇਖੋ :ਟਿੱਕ-ਟੋਕ ਨੇ ਬਦਲੀ ਇਹਨਾਂ ਮੁੰਡਿਆਂ ਦੀ ਜ਼ਿੰਦਗੀ, ਦਿਲਜੀਤ ਦੋਸਾਂਝ ਨੇ ਇਸ ਗਾਣੇ ‘ਚ ਆਉਣਗੇ ਨਜ਼ਰ करण ओबेरॉय के लिए इमेज परिणाम ਐੱਫਆਈਆਰ ਦੇ ਮੁਤਾਬਕ ਅਕਤੂਬਰ ਦੋ ਹਜ਼ਾਰ ਸੋਲਾਂ 'ਚ ਇੱਕ ਡੇਟਿੰਗ ਐਪਲੀਕੇਸ਼ਨ ਦੇ ਜ਼ਰੀਏ ਦੋਨਾਂ ਦੀ ਮੁਲਾਕਾਤ ਹੋਈ ਸੀ । ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਸਨ । ਪੀੜ੍ਹਤਾ ਨੇ ਦੱਸਿਆ ਕਿ ਇੱਕ ਦਿਨ ਮੁਲਜ਼ਮ ਨੇ ਉਸ ਨੂੰ ਆਪਣੇ ਫਲੈਟ 'ਚ ਬੁਲਇਆ ਅਤੇ ਇੱਥੇ ਉਸ ਨਬਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ । करण ओबेरॉय के लिए इमेज परिणाम ਮਹਿਲਾ ਮੁਤਾਬਕ ਮੁਲਜ਼ਮ ਨੇ ਕਥਿਤ ਤੌਰ 'ਤੇ ਉਸ ਨੂੰ ਨਾਰੀਅਲ ਪਾਣੀ ਪਿਆਇਆ ਅਤੇ ਜਿਸ ਨੂੰ ਪੀਣ ਤੋਂ ਬਾਅਦ ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ । ਪੀੜ੍ਹਤਾ ਦਾ ਦਾਅਵਾ ਹੈ ਕਿ ਇਸੇ ਦੌਰਾਨ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦਾ ਵੀਡੀਓ ਵੀ ਬਣਾ ਲਿਆ ਅਤੇ ਪੀੜ੍ਹਤਾ ਨੂੰ ਇਸ ਵੀਡੀਓ ਦੇ ਜ਼ਰੀਏ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਵੀਡੀਓ ਦੇ ਜ਼ਰੀਏ ਹੀ ਉਹ ਉਸ ਤੋਂ ਪੈਸੇ ਠੱਗਦਾ ਰਿਹਾ ।ਪੀੜ੍ਹਤਾ ਨੇ ਅਦਾਕਾਰ ਦੇ ਖ਼ਿਲਾਫ ਰੇਪ ਅਤੇ ਐਕਸਟਾਰਸ਼ਨ ਦਾ ਮਾਮਲਾ ਦਰਜ ਕਰਵਾਇਆ ਹੈ ।

0 Comments
0

You may also like