ਜੱਸੀ ਗਿੱਲ ਦੀ ਜ਼ਿੰਦਗੀ ਨਾਲ ਜੁੜੇ ਦਿਲਚਸਪ ਕਿੱਸੇ ਸੁਣਨ ਨੂੰ ਮਿਲਣਗੇ ਸਤਿੰਦਰ ਸੱਤੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ 'ਚ, ਦੇਖੋ ਵੀਡੀਓ

written by Lajwinder kaur | January 12, 2020

ਪੀਟੀਸੀ ਨੈੱਟਵਰਕ ਨੇ 2020 ਦਾ ਆਗਾਜ਼ ਆਪਣੇ ਨਵੇਂ ਸ਼ੋਅਜ਼ ਦੇ ਨਾਲ ਕੀਤਾ ਹੈ। ਨਵੇਂ ਪ੍ਰੋਗਰਾਮਾਂ ‘ਚ ਇੱਕ ਸ਼ੋਅ ਹੈ ਸਤਿੰਦਰ ਸੱਤੀ ਦਾ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ । ਇਹ ਸ਼ੋਅ ਇਸ ਲਈ ਖ਼ਾਸ ਹੈ ਕਿਉਂਕਿ ਇਸ ਸ਼ੋਅ ‘ਚ ਫੈਨਜ਼ ਨੂੰ ਆਪਣੇ ਪਸੰਦੀਦਾ ਪੰਜਾਬੀ ਕਲਾਕਾਰਾਂ ਦੀਆਂ ਉਨ੍ਹਾਂ ਗੱਲਾਂ ਜਾਨਣ ਦਾ ਮੌਕਾ ਮਿਲੇਗਾ ਜੋ ਉਹ ਨਹੀਂ ਜਾਣਦੇ। ਇਸ ਸ਼ੋਅ ‘ਚ ਪਹਿਲੇ ਮਹਿਮਾਨ ਵਜੋਂ ਨਜ਼ਰ ਆਉਣਗੇ ਪੰਜਾਬੀ ਮਨੋਰੰਜਨ ਜਗਤ ਦੇ ਡੈਸ਼ਿੰਗ ਤੇ ਬਾਕਮਾਲ ਸਿੰਗਰ ਅਤੇ ਅਦਾਕਾਰ ਜੱਸੀ ਗਿੱਲ, ਜਿਨ੍ਹਾਂ ਨੂੰ ਅੱਜ ਕੱਲ੍ਹ ‘ਪੰਗਾ ਬੁਆਏ’ ਵਜੋਂ ਵੀ ਜਾਣਿਆ ਜਾ ਰਿਹਾ ਹੈ ਜੀ ਹਾਂ ਉਨ੍ਹਾਂ ਦੀ ਮੂਵੀ ਆ ਰਹੀ ਹੈ ‘ਪੰਗਾ’, ਜਿਸ ਕਰਕੇ ਉਹ ਚਰਚਾ ‘ਚ ਬਣੇ ਹੋਏ ਹਨ। ਹੋਰ ਵੇਖੋ:ਦਰਸ਼ਕਾਂ ਵੱਲੋਂ ਖੂਬ ਸ਼ੇਅਰ ਕੀਤੀ ਜਾ ਰਹੀ ਹੈ ਬੱਬੂ ਮਾਨ ਦੀ ਆਪਣੇ ਫੈਨ ਨਾਲ ਖਿਚਵਾਈ ਇਹ ਸਾਦਗੀ ਵਾਲੀ ਤਸਵੀਰ ਗੱਲ ਕਰਦੇ ਹਾਂ ਪੰਜਾਬੀ ਗਾਇਕਾ, ਲੇਖਿਕਾ ਤੇ ਮਸ਼ਹੂਰ ਐਂਕਰ ਸਤਿੰਦਰ ਸੱਤੀ ਦੇ ਨਵੇਂ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਦੀ, ਇਹ ਸ਼ੋਅ 15 ਜਨਵਰੀ ਤੋਂ ਪੀਟੀਸੀ ਪੰਜਾਬੀ ਉੱਤੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਵਿੱਚ ਸੱਤੀ ਹਰ ਹਫ਼ਤੇ ਤੁਹਾਨੂੰ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀਆਂ ਹਸਤੀਆਂ ਦੇ ਨਾਲ ਮਿਲਾਉਣਗੇ। ਜੱਸੀ ਗਿੱਲ ਤੇ ਸਤਿੰਦਰ ਸੱਤੀ ਹੋਰਾਂ ਦੀ ਗੱਲਾਂ-ਬਾਤਾਂ ਦਾ ਅਨੰਦ ਲੈ ਸਕਦੇ ਹੋ ਤਾਰੀਖ 15 ਜਨਵਰੀ ਦਿਨ ਬੁੱਧਵਾਰ ਰਾਤ 8.30 ਵਜੇ ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ 'ਤੇ। ਇਸ ਸ਼ੋਅ ਨੂੰ ਤੁਸੀਂ 12 ਜਨਵਰੀ ਤੋਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ। ਹੁਣ ਦੇਰ ਕਿਸ ਗੱਲ ਦੀ ਅੱਜ ਹੀ ਗੁਗਲ ਪਲੇਅ ’ਤੇ ਜਾਓ ਤੇ ਡਾਉਂਨਲੋਡ ਕਰੋ ‘ਪੀਟੀਸੀ ਪਲੇਅ’ ਐਪ।

 
View this post on Instagram
 

ਲੰਬੇ ਸਮੇ ਤੋਂ ਉਡੀਕਿਆ ਜਾ ਰਿਹਾ programe #ChaaDaCupwithSatindersatti ਤੁਹਾਡੇ ਸਭ ਦੇ ਵੇਖਣ ਲਈ ਹਾਜ਼ਰ ਹੋ ਰਿਹਾ ਹੈ , ਲੰਬੇ ਸਮੇ ਤੋਂ ਮੇਰੀ ਤਮੰਨਾ ਸੀ ਇਹੋ ਜਿਹੇ programe ਨੂੰ tv ਤੇ ਲੈ ਕੇ ਆਉਣ ਦੀ ਉਮੀਦ ਕਰਦੀ ਹਾ ਕੇ ਤੁਸੀਂ ਸਭ ਵੀ ਆਪਣੀ support ਦੇਵੋ ਗੇ , ਧੰਨਵਾਦ ਮੇਰੀ ਟੀਮ ਦੇ ਹਰ member ਦਾ ਜਿਸ ਨੇ ਮੇਰੇ ਇਸ ਸੁਪਨੇ ਨੂੰ ਪੂਰਾ ਕੀਤਾ ! ਤਮਾਮ ਆਰਟਿਸਟ ਜਿਨ੍ਹਾਂ ਨੇ ਆਪਣੀ ਆਮਦ ਨਾਲ ਇਸ program ਨੂੰ ਖੂਬਸੂਰਤ ਬਣਾਉਣ ਚ ਮਦਦ ਕੀਤੀ ! ਸਭ ਤੋਂ ਵੱਧ ਸ਼ੁਕਰਗੁਜਾਰ president PTC ਨੈੱਟਵਰਕ MR Rabinder Narayan ji ਦਾ ਜਿਨ੍ਹਾਂ ਨੇ ਹਮੇਸ਼ਾ ਮੇਰੀ ਹੋਂਸਲਾ ਅਫ਼ਜ਼ਾਈ ਕਰਕੇ ਸਭ ਤੋਂ ਵੱਡੇ ਨੈੱਟਵਰਕ ਰਾਹੀ ਇਸ ਨੂੰ ਪੰਜਾਬੀਆਂ ਦੇ ਰੂਬੂਰੂ ਕਰਨ ਦਾ ਫੈਸਲਾ ਕੀਤਾ ! COMING SOON @ptc.network , Tag the artist whom you are waiting to see in the show ??

A post shared by Satinder Satti (@satindersatti) on

0 Comments
0

You may also like