Advertisment

ਗਾਇਕ ਜੱਸੀ ਗਿੱਲ ਨੇ ਹੁਣ ਗੁਰਨਜ਼ਰ ਨਾਲ ਪਾਈ ਸਾਂਝ, ਲਿਆ ਰਹੇ ਹਨ ਕੁਝ ਨਵਾਂ 

author-image
By Rupinder Kaler
New Update
ਗਾਇਕ ਜੱਸੀ ਗਿੱਲ ਨੇ ਹੁਣ ਗੁਰਨਜ਼ਰ ਨਾਲ ਪਾਈ ਸਾਂਝ, ਲਿਆ ਰਹੇ ਹਨ ਕੁਝ ਨਵਾਂ 
Advertisment
ਜੱਸੀ ਗਿੱਲ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸੁਰਮਾ ਕਾਲਾ, ਨਿਕਲੇ ਕਰੰਟ ਸਮੇਤ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ । ਪਰ ਹੁਣ ਜੱਸੀ ਗਿੱਲ ਪਾਲੀਵੁੱਡ ਤੇ ਬਾਲਵੁੱਡ ਦੇ ਕਈ ਕਲਾਕਾਰਾਂ ਨਾਲ ਨਵੇਂ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ । ਜੱਸੀ ਗਿੱਲ ਤੇ ਗੁਰਨਜ਼ਰ ਮਿਲਕੇ ਦੋ ਗਾਣੇ ਕਰ ਰਹੇ ਹਨ । https://www.instagram.com/p/BxOuqS5Hat0/ ਗੁਰਨਜ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਕਈ ਹਿੱਟ ਗਾਣੇ ਦਿੱਤੇ ਹਨ । ਗੁਰਨਜ਼ਰ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਪਿੰਜਰਾ, ਕੋਈ ਵੀ ਨਹੀਂ, ਆਦਤਾਂ ਸਮੇਤ ਕਈ ਗਾਣੇ ਦਿੱਤੇ ਹਨ । ਇਸ ਸਭ ਦੇ ਚਲਦੇ ਜੱਸੀ ਗਿੱਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਜੱਸੀ  ਨੇ ਕਿਹਾ ਹੈ ਕਿ ਉਹ ਗੁਰਨਜ਼ਰ ਦੇ ਨਾਲ ਮਿਲਕੇ ਦੋ ਗਾਣੇ ਲੈ ਕੇ ਆ ਰਹੇ ਹਨ । https://www.instagram.com/p/Bx5xM1SgkNN/ ਇਹਨਾਂ ਗਾਣਿਆਂ ਨੂੰ ਸਪੀਡ ਰਿਕਾਰਡ ਦੇ ਲੇਬਲ ਹੇਠ ਜਾਰੀ ਕੀਤਾ ਜਾਵੇਗਾ । ਜੱਸੀ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਬਾਲੀਵੁੱਡ ਫ਼ਿਲਮ ਪੰਗਾ ਵਿੱਚ ਨਜ਼ਰ ਆਉਣਗੇ । https://www.instagram.com/p/ByH3lc_Hz5s/ ਇਹ ਫ਼ਿਲਮ ਅਗਲੇ ਸਾਲ ਸਿਨੇਮਾਂ ਘਰਾ ਵਿੱਚ ਦਿਖਾਈ ਦੇਵੇਗੀ । ਪਰ ਗੁਰਨਜ਼ਰ ਦੇ ਨਾਲ ਜੱਸੀ ਗਿੱਲ ਜੋ ਗਾਣੇ ਲਿਆ ਰਹੇ ਹਨ ਉਹ ਕਾਫੀ ਕਮਾਲ ਦੇ ਹੋਣ ਵਾਲੇ ਹਨ ਕਿਉਂਕਿ ਦੋਹਾਂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂਅ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment