ਜੱਸੀ ਗਿੱਲ ਲੈ ਕੇ ਆ ਰਹੇ ਨੇ 'ਨਿਕਲੇ ਕਰੰਟ' ,ਬਾਰਾਂ ਅਕਤੂਬਰ ਨੂੰ ਹੋਵੇਗਾ ਰਿਲੀਜ਼ 

written by Shaminder | October 05, 2018

ਜੱਸੀ ਗਿੱਲ ਜਲਦ ਹੀ ਆਪਣੇ ਨਵੇਂ ਗੀਤ 'ਨਿਕਲੇ ਕਰੰਟ' ਦੇ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਆਪਣੇ ਇਸ ਪ੍ਰਾਜੈਕਟ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਇਹ ਮਿਹਨਤ ਸਾਕਾਰ ਹੋਣ ਜਾ ਰਹੀ ਬਾਰਾਂ ਅਕਤੂਬਰ ਨੂੰ । ਜੀ ਹਾਂ ਉਨ੍ਹਾਂ ਦਾ ਇਹ ਗੀਤ ਬਾਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਇਸ ਗੀਤ 'ਚ ਉਨ੍ਹਾਂ ਦੇ ਨਾਲ ਨਜ਼ਰ ਆਏਗੀ ਗਾਇਕਾ ਨੇਹਾ ਕੱਕੜ।

ਹੋਰ ਵੇਖੋ : ਜੱਸੀ ਗਿੱਲ ਦੇ ਛੋਟੇ ਜਿਹੇ ਫੈਨ ਨੇ ਪਾਇਆ ਭੰਗੜਾ ,ਵੇਖੋ ਵੀਡਿਓ

https://www.instagram.com/p/BoipvqXnUBw/?hl=en&taken-by=jassie.gill

ਜੱਸੀ ਗਿੱਲ ਨੇ ਇਸ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਅਤੇ ਉਨ੍ਹਾਂ ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਕਿ ਇਸ ਗੀਤ 'ਚ "ਉਨ੍ਹਾਂ ਦਾ ਸਾਥ ਦੇਣਗੇ ਮੇਰੀ ਪਸੰਦੀਦਾ ਦੋਸਤ ਅਤੇ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਸ਼ਖਸੀਅਤ ਨੇਹਾ ਕੱਕੜ। ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਅੱਗੇ ਲਿਖਿਆ ਕਿ ਪਿਛਲੇ ਚਾਰ ਸਾਲ ਤੋਂ ਉਹ ਕੋਲੇਬਰੇਸ਼ਨ ਬਾਰੇ ਪਲਾਨ ਕਰ ਰਹੇ ਸਨ ਪਰ ਫਾਈਨਲੀ ਇਹ ਹੁਣ ਪੂਰਾ ਹੋ ਰਿਹਾ । ਉਨ੍ਹਾਂ ਲਿਖਿਆ ਕਿ ਏਨਾਂ ਹੀ ਕਹਾਂਗਾ ਕਿ ਇਹ ਮੇਰੀ ਪਹਿਲੀ ਕੋਲੇਬਰੇਸ਼ਨ ਹੈ ਅਤੇ ਹੁਣ ਹੋ ਜਾਓ ਤਿਆਰ ਵੀਡਿਓ ਰਿਲੀਜ਼ ਹੋਵੇਗਾ ਬਾਰਾਂ ਅਕਤੂਬਰ ਨੂੰ" ਤਾਂ ਹੁਣ ਤੁਸੀਂ ਵੀ ਇੰਤਜ਼ਾਰ ਕਰੋ ਬਾਰਾਂ ਅਕਤੂਬਰ ਦਾ । ਇਨ੍ਹਾਂ ਦੋਨਾਂ ਦੀ ਮਿਹਨਤ ਕੀ ਰੰਗ ਲਿਆਉਂਦੀ ਹੈ ਇਸ ਲਈ ਸਾਨੁੰ ਇੰਤਜ਼ਾਰ ਕਰਨਾ ਪਵੇਗਾ। ਜੱਸੀ ਗਿੱਲ ਆਪਣੇ ਇਸ ਨਵੇਂ ਟ੍ਰੈਕ ਨੂੰ ਲੈ ਕੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰੋਤਿਆਂ ਨੂੰ ਇਹ ਗੀਤ ਪਸੰਦ ਆਏਗਾ ।
jassie gill

You may also like