ਰਣਜੀਤ ਬਾਵਾ ਨੂੰ ਨਹੀਂ ਪਸੰਦ ਆਏ ਕੱਪੜੇ,ਅੱਧੇ ਘੰਟੇ ਤੱਕ ਕਰਵਾਇਆ ਸਭ ਨੂੰ ਇੰਤਜ਼ਾਰ,ਜੱਸੀ ਗਿੱਲ ਨੇ ਇਸ ਤਰ੍ਹਾਂ ਜਤਾਇਆ ਇਤਰਾਜ਼

Written by  Shaminder   |  August 10th 2019 10:39 AM  |  Updated: August 10th 2019 10:39 AM

ਰਣਜੀਤ ਬਾਵਾ ਨੂੰ ਨਹੀਂ ਪਸੰਦ ਆਏ ਕੱਪੜੇ,ਅੱਧੇ ਘੰਟੇ ਤੱਕ ਕਰਵਾਇਆ ਸਭ ਨੂੰ ਇੰਤਜ਼ਾਰ,ਜੱਸੀ ਗਿੱਲ ਨੇ ਇਸ ਤਰ੍ਹਾਂ ਜਤਾਇਆ ਇਤਰਾਜ਼

ਜੱਸੀ ਗਿੱਲ ਅਤੇ ਰਣਜੀਤ ਬਾਵਾ ਜਲਦ ਹੀ ਇੱਕ ਨਵੀਂ ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ 'ਚ ਜੱਸੀ ਗਿੱਲ ਸਰਦਾਰ ਲੁੱਕ 'ਚ ਨਜ਼ਰ ਆਉਣਗੇ । "ਡੈਡੀ ਕੂਲ ਮੁੰਡੇ ਫੂਲ-2" 'ਚ ਇਹ ਦੋਵੇਂ ਨਜ਼ਰ ਆਉੇਣ ਵਾਲੇ ਹਨ । ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਦੋਵੇਂ ਸੈੱਟ 'ਤੇ ਨਜ਼ਰ ਆ ਰਹੇ ਨੇ ਅਤੇ ਸ਼ੂਟਿੰਗ ਲਈ ਤਿਆਰ ਹੋ ਰਹੇ ਨੇ ।

ਹੋਰ ਵੇਖੋ:‘ਡੈਡੀ ਕੂਲ ਮੁੰਡੇ ਫੂਲ 2’ ਤੋਂ ਰਣਜੀਤ ਬਾਵਾ ਨੇ ਸਾਂਝੀ ਕੀਤੀ ਜੱਸੀ ਗਿੱਲ ਦੀ ਸਰਦਾਰੀ ਵਾਲੀ ਲੁਕ

https://www.instagram.com/p/B0743kqFC_l/

ਰਣਜੀਤ ਬਾਵਾ ਆਪਣੀ ਪੱਗ ਬੰਨ ਰਹੇ ਨੇ । ਜੱਸੀ ਗਿੱਲ ਰਣਜੀਤ ਬਾਵਾ ਨੂੰ ਕਹਿ ਰਹੇ ਨੇ ਕਿ ਇਸ ਬੰਦੇ ਦੀ ਸ਼ੁਕੀਨੀ ਹੀ ਲੋਟ ਨਹੀਂ ਆਉਂਦੀ ,ਕਦੇ ਕਿਹੜੇ ਕੱਪੜੇ ਪਾ ਲੈਂਦਾ ਕਦੇ ਕਿਹੜੇ ,ਕੱਪੜੇ ਹੀ ਪਸੰਦ ਨਹੀਂ ਆਉਂਦੇ ਇਸ ਨੂੰ ਕਦੇ ਕਹਿੰਦਾ ਐਡੀਡਾਸ ਪਾਉੇਣਾ ਕਦੇ ਕੁਝ ।

https://www.instagram.com/p/B086mf5Ae8J/

ਦੋਨਾਂ ਦਾ ਇਹ ਵੀਡੀਓ ਦੋਨਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਲਗਾਤਾਰ ਕਮੈਂਟ ਕਰ ਰਹੇ ਨੇ । ਜੱਸੀ ਗਿੱਲ ਦਾ ਕਹਿਣਾ ਹੈ ਮੈਨੂੰ ਤਿਆਰ ਹੋਏ ਨੂੰ ਅੱਧਾ ਘੰਟਾ ਹੋ ਗਿਆ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਡੈਡੀ ਕੂਲ ਮੁੰਡੇ ਫੂਲ ਆਈ ਸੀ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network