ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਹੁਣ ਵਾਮਿਕਾ ਗੱਬੀ ਨਾਲ ਬਣਾਈ ਜੋੜੀ !

Written by  Rupinder Kaler   |  June 24th 2019 10:55 AM  |  Updated: June 24th 2019 10:55 AM

ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਹੁਣ ਵਾਮਿਕਾ ਗੱਬੀ ਨਾਲ ਬਣਾਈ ਜੋੜੀ !

ਪਾਲੀਵੁੱਡ, ਬਾਲੀਵੁੱਡ ਵਾਂਗ ਲਗਾਤਾਰ ਤਰੱਕੀ ਦੀਆਂ ਬੁਲੰਦੀਆਂ ਛੂਹ ਰਿਹਾ ਹੈ । ਹਰ ਦਿਨ ਨਵੀਂ ਪੰਜਾਬੀ ਫ਼ਿਲਮ ਰਿਲੀਜ਼ ਹੋ ਰਹੀ ਹੈ ਤੇ ਇਹਨਾਂ ਫ਼ਿਲਮਾਂ ਵਿੱਚ ਹੀਰੋ ਹੀਰੋਇਨ ਦੀ ਨਵੀਂ ਜੋੜੀ ਵੀ ਦਿਖਾਈ ਦੇ ਰਹੀ ਹੈ ।ਇਹਨਾਂ ਜੋੜੀਆਂ ਦੀ ਗੱਲ ਕੀਤੀ ਜਾਵੇ ਤਾਂ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਜੋੜੀ ਦਿਲ ਦੀਆਂ ਗੱਲਾਂ ਵਿੱਚ ਦੇਖੀ ਗਈ ਸੀ । ਇਸੇ ਤਰ੍ਹਾਂ ਗੁੱਡੀਆਂ ਪਟੋਲੇ ਵਿੱਚ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਜੋੜੀ ਨਜ਼ਰ ਆਈ ਸੀ । ਖ਼ਬਰਾਂ ਦੀ ਮੰਨੀਏ ਤਾਂ ਤੁਹਾਨੂੰ ਸਿਲਵਰ ਸਕਰੀਨ ਤੇ ਇੱਕ  ਹੋਰ ਨਵੀਂ ਜੋੜੀ ਦੇਖਣ ਨੂੰ ਮਿਲਣ ਜਾ ਰਹੀ ਹੈ ।

https://www.instagram.com/p/BwG-zaTlcRk/

ਖ਼ਬਰਾਂ ਮੁਤਾਬਿਕ ਨਵੀਂ ਬਣਨ ਜਾ ਰਹੀ ਫ਼ਿਲਮ 'ਕੌਣ ਆ ਯਾਰ' ਵਿੱਚ ਤੁਹਾਨੂੰ ਬਿਲਕੁਲ ਨਵੀਂ ਜੋੜੀ ਦਿਖਾਈ ਦੇਵੇਗੀ । ਇਸ ਫ਼ਿਲਮ ਵਿੱਚ ਜੱਸੀ ਗਿੱਲ ਤੇ ਵਾਮਿਕਾ ਗੱਬੀ ਦੀ ਜੋੜੀ ਦਿਖਾਈ ਦੇਵੇਗੀ। ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਜੱਸੀ ਗਿੱਲ ਤੇ ਵਾਮਿਕਾ ਗੱਬੀ ਇਕੱਠੇ ਕਿਸੇ ਫ਼ਿਲਮ ਵਿੱਚ ਦਿਖਾਈ ਦੇਣਗੇ ।

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਜੱਸੀ ਗਰੇਵਾਲ ਦੀ ਲਿਖੀ ਹੋਈ ਹੈ , ਇਸ ਤੋਂ ਪਹਿਲਾਂ ਉਹਨਾਂ ਨੇ ਰੱਬ ਦਾ ਰੇਡੀਓ 1 ਤੇ 2 ਅਤੇ ਦਾਣਾ ਪਾਣੀ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਹਨ । ਇਸ ਫ਼ਿਲਮ ਨੂੰ ਵਿਲੇਜਰ ਫ਼ਿਲਮ ਸਟੂਡੀਓ ਦੇ ਬੈਨਰ ਹੇਠ ਬਣਾਇਆ ਜਾਵੇਗਾ । ਇਸ ਬੈਨਰ ਹੇਠ ਬੰਬੂਕਾਟ, ਗੁੱਡੀਆਂ ਪਟੋਲੇ ਵਰਗੀਆਂ ਫ਼ਿਲਮਾਂ ਬਣ ਚੁੱਕੀਆ ਹਨ, ਹੁਣ ਇਸੇ ਬੈਨਰ ਹੇਠ ਕੌਣ ਆ ਯਾਰ ਬਣ ਰਹੀ ਹੈ ।

https://www.instagram.com/p/ButSZHxHtY7/?utm_source=ig_embed

ਇਸ ਫ਼ਿਲਮ ਵਿੱਚ ਜੱਸੀ ਗਿੱਲ ਵਾਮਿਕਾ ਗੱਬੀ ਨਾਲ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣਗੇ । ਜੱਸੀ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਬਾਲੀਵੁੱਡ ਫ਼ਿਲਮ ਪੰਗਾ ਦੀ ਸ਼ੂਟਿੰਗ ਵਿੱਚ ਬਿਜੀ ਹਨ ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਕੰਗਨਾ ਰਨਾਵਤ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਜੱਸੀ ਗਿੱਲ ਪੰਜਾਬੀ ਫ਼ਿਲਮ ਹਾਈ ਐਂਡ ਯਾਰੀਆਂ ਵਿੱਚ ਨਜ਼ਰ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network