ਵੇਖੋ ਜੱਸੀ ਗਿੱਲ ਦਾ ਨਵਾਂ ਗੀਤ "ਗਿਟਾਰ ਸਿੱਖਦਾ"

Written by  PTC Buzz   |  December 12th 2017 12:52 AM  |  Updated: December 12th 2017 12:52 AM

ਵੇਖੋ ਜੱਸੀ ਗਿੱਲ ਦਾ ਨਵਾਂ ਗੀਤ "ਗਿਟਾਰ ਸਿੱਖਦਾ"

ਇਕ ਗੱਲ ਬਹੁਤ ਹੀ ਮਸ਼ਹੂਰ ਹੈ ਕਿ ਜਿਹੜੇ ਮੁੰਡੇ ਨੂੰ ਗਿਟਾਰ ਵਜਾਉਣਾ ਆਉਂਦਾ ਹੋਵੇ ਓਦੇ ਕੋਲੋਂ ਕੁੜੀਆਂ ਬਹੁਤ ਛੇਤੀ ਪ੍ਰਭਾਵਿਤ ਹੋ ਜਾਂਦੀਆਂ ਨੇ |

ਪਰ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਹੈ ਕਿ ਜੱਸੀ ਗਿੱਲ ਕਿਸ ਕੁੜੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ | ਅਰੇ ਕਿ ਹੋ ਗਿਆ, ਕਿ ਸੋਚਣ ਲੱਗ ਗਏ ਹੋ ਤੁਸੀਂ | ਚਲੋ ਅਸੀਂ ਸਾਫ ਕਰ ਦਿੰਦੇ ਹਾਂ | ਗੱਲ ਇੰਝ ਹੈ ਕਿ ਜੱਸੀ ਗਿੱਲ ਵੀ ਅੱਜ ਕਲ ਗਿਟਾਰ ਸਿੱਖਦੇ ਪਏ ਨੇ | ਅਰੇ ਹਾਂ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਤੁਸੀਂ ਯੂ ਟਿਊਬ ਤੇ ਜਾ ਕੇ ਇਸਦਾ ਗੀਤ ਵੀ ਵੇਖ ਸਕਦੇ ਹੋ | ਹਾਂ ਜੀ ਹੁਣ ਸਮਝ ਆ ਗਿਆ? ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜੱਸੀ ਗਿੱਲ Jassie Gill ਦੇ ਨਵੇਂ ਜਾਰੀ ਹੋਏ ਟਰੈਕ “ਗਿਟਾਰ ਸਿੱਖਦਾ” ਦੇ ਬਾਰੇ | ਜੇ ਤੁਸੀਂ ਨਹੀਂ ਸੁਣਿਆ ਅਜੇ ਇਹ ਗੀਤ ਤਾਂ ਹੁਣੇ ਸੁਣੋ ਸ਼ਾਇਦ ਤੁਹਾਡਾ ਵੀ ਗਿਟਾਰ ਸਿਖਣ ਦਾ ਦਿਲ ਕਰ ਜਾਵੇ|

https://youtu.be/5GAQYlouVbs


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network