ਜੱਸੀ ਗਿੱਲ ਦੇ ਨਵੇਂ ਗੀਤ ‘ਬੇਬੀ ਯੂ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  June 25th 2020 11:42 AM  |  Updated: June 25th 2020 11:42 AM

ਜੱਸੀ ਗਿੱਲ ਦੇ ਨਵੇਂ ਗੀਤ ‘ਬੇਬੀ ਯੂ’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਜੱਸੀ ਗਿੱਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ‘ਬੇਬੀ ਯੂ’ (BABY YOU) ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ । ਜਿਸ ‘ਚ ਜੱਸੀ ਗਿੱਲ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ ।

Vote for your favourite : https://www.ptcpunjabi.co.in/voting/

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਬੱਬੂ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦਿੱਤਾ ਹੈ ਦੀਪ ਜੰਡੂ ਨੇ । ਗਾਣੇ ਦਾ ਵੀਡੀਓ ਸ਼ੂਟ ਵਿਦੇਸ਼ ‘ਚ ਹੀ ਹੋਇਆ ਹੈ । ਵੀਡੀਓ ਨੂੰ ਨਾਮੀ ਡਾਇਰੈਕਟਰ ਬਲਜੀਤ ਸਿੰਘ ਦਿਓ ਵੱਲੋਂ ਤਿਆਰ ਕੀਤਾ ਗਿਆ ਹੈ । ਟੀਜ਼ਰ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਟੀਜ਼ਰ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਜੱਸੀ ਗਿੱਲ ਤੇ ਵਿਦੇਸ਼ੀ ਮਾਡਲ । ਦਰਸ਼ਕਾਂ ਨੂੰ ਗੀਤ ਦੀ ਛੋਟੀ ਜਿਹੀ ਝਲਕ ਖੂਬ ਪਸੰਦ ਆ ਰਹੀ ਹੈ । ਇਸ ਗੀਤ ਨੂੰ ਲੈ ਕੇ ਜੱਸੀ ਗਿੱਲ ਬਹੁਤ ਉਤਸੁਕ ਨੇ ਕਿਉਂਕਿ ਇਹ ਗੀਤ ਸਾਲ 2017 ਦਾ ਪ੍ਰੋਜੈਕਟ ਸੀ । ਸਾਲ 2017 ਦੇ ਜੂਨ ਮਹੀਨੇ ‘ਚ ਇਹ ਗਾਣਾ ਬਣਿਆ ਸੀ । ਜੂਨ 2018 ‘ਚ ਇਸ ਗੀਤ ਦਾ ਵੀਡੀਓ ਸ਼ੂਟ ਹੋਇਆ ਸੀ । ਹੁਣ ਜੂਨ 2020 ‘ਚ ਜਾ ਕੇ ਇਹ ਗੀਤ ਆਖਿਰਕਾਰ ਰਿਲੀਜ਼ ਹੋਵੇਗਾ ।

 

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਕਾਫੀ ਸਰਗਰਮ ਨੇ । ਜਿਸਦੇ ਚੱਲਦੇ ਪਿਛਲੇ ਸਾਲ ਆਈ ਉਨ੍ਹਾਂ ਦੀ ‘ਹਾਈ ਐਂਡ ਯਾਰੀਆਂ’ ਫ਼ਿਲਮ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੀ ਕਈ ਵੱਖ -ਵੱਖ ਕੈਟਾਗਿਰੀਆਂ ਦੇ ਲਈ ਨੌਮੀਨੇਟ ਹੋਈ ਹੈ । ਜੱਸੀ ਗਿੱਲ, ਰਣਜੀਤ ਬਾਵਾ ਤੇ ਨਿੰਜਾ ਦੀ ਇਹ ਤਿਕੜੀ ‘Filmy Yaar of the year’ ਕੈਟਾਗਿਰੀ ਲਈ ਨੌਮੀਨੇਟ ਹੋਈ ਹੈ । ਇਸ ਦਿੱਤੇ ਹੋਏ ਲਿੰਕ ਉੱਤੇ ਕਲਿੱਕ ਕਰਕੇ ਵੋਟ ਕਰ ਸਕਦੇ ਹੋ:-www.ptcpunjabi.co.in/voting/ । ਸੋ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਤੇ ਪੀਟੀਸੀ ਪੰਜਾਬੀ ਚੈਨਲ ਨਾਲ । ਪਹਿਲੀ ਵਾਰ ਹੋਣ ਜਾ ਰਿਹਾ ਆਨਲਾਈਨ ਅਵਾਰਡ ਸ਼ੋਅ ਜੋ ਕਿ ਤਿੰਨ ਜੁਲਾਈ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਸੋ ਵੋਟ ਕਰਕੇ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਜੇਤੂ ਬਣਾਓ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network