ਜੱਸੀ ਗਿੱਲ ਨੇ ਆਪਣੀ ਬੇਟੀ ਰੋਜਸ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ ਤੇ ਪਰਮਾਤਮਾ ਦਾ ਲਿਆ ਆਸ਼ੀਰਵਾਦ, ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ

Written by  Lajwinder kaur   |  March 05th 2021 10:45 AM  |  Updated: March 05th 2021 10:45 AM

ਜੱਸੀ ਗਿੱਲ ਨੇ ਆਪਣੀ ਬੇਟੀ ਰੋਜਸ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ ਤੇ ਪਰਮਾਤਮਾ ਦਾ ਲਿਆ ਆਸ਼ੀਰਵਾਦ, ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ

ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਪੰਜਾਬ ‘ਚ ਹੀ ਨੇ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਰੋਜਸ ਕੌਰ ਗਿੱਲ ਦਾ ਜਨਮ ਦਿਨ ਸੀ। ਇਸ ਖ਼ਾਸ ਮੌਕੇ ਤੇ ਜੱਸੀ ਗਿੱਲ ਆਪਣੀ ਬੇਟੀ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਪਰਮਾਤਮਾ ਦਾ ਆਸ਼ੀਰਵਾਦ ਲਿਆ।

inside image of jassie gill with roojas kaur gill Image Source -Instagram

ਹੋਰ ਪੜ੍ਹੋ : ‘SnowMan’ ਦੀ ਰਿਲੀਜ਼ ਡੇਟ ਆਈ ਸਾਹਮਣੇ, ਸਤੰਬਰ ਮਹੀਨੇ ‘ਚ ਦਰਸ਼ਕਾਂ ਦਾ ਕਰੇਗੀ ਮਨੋਰੰਜਨ

inside image of jassie gill comments Image Source -Instagram

ਉਨ੍ਹਾਂ ਨੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿੱਥੇ ਉਹ ਆਪਣੀ ਬੇਟੀ ਦੇ ਨਾਲ ਸਰੋਵਰ ਦੇ ਕੋਲ ਨਜ਼ਰ ਆ ਰਹੇ ਨੇ। ਉਨ੍ਹਾਂ ਦੀ ਬੇਟੀ ਨੇ ਕਾਲੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ। ਜੱਸੀ ਗਿੱਲ ਜੋ ਟੀ-ਸ਼ਰਟ ਤੇ ਜੀਨ ‘ਚ ਦਿਖਾਈ ਦੇ ਰਹੇ ਨੇ। ਇਸ ਪੋਸਟ ਉੱਤੇ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਨੀਰੂ ਬਾਜਵਾ, ਹੈਪੀ ਰਾਏਕੋਟੀ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਤੇ ਫੈਨਜ਼ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

jassie gill and roojas kaur gill Image Source -Instagram

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਬਹੁਤ ਜਲਦ ਉਹ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ। ਇਸ ਗੀਤ ਨੂੰ ਲੈ ਕੇ ਖੁਦ ਜੱਸੀ ਗਿੱਲ ਤੇ ਧਨਾਸ਼ਰੀ ਵਰਮਾ ਕਾਫੀ ਉਤਸੁਕ ਨੇ। ਗਾਇਕੀ ਦੇ ਨਾਲ ਜੱਸੀ ਗਿੱਲ ਅਦਾਕਾਰੀ ਦੇ ਖੇਤਰ 'ਚ ਕਾਫੀ ਸਰਗਰਮ ਨੇ। ਪਾਲੀਵੁੱਡ ਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ।

 

 

View this post on Instagram

 

A post shared by Jassie Gill (@jassie.gill)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network