ਪ੍ਰਭ ਗਿੱਲ ਦੇ ਮੋਢਿਆਂ 'ਤੇ ਚੜ੍ਹੇ ਬੱਬਲ ਤੇ ਜੱਸੀ ਗਿੱਲ ਅਤੇ ਬੀ ਪਰਾਕ ਵੀ ਪਾ ਰਹੇ ਨੇ ਭੰਗੜੇ, ਦੇਖੋ ਵੀਡੀਓ

Written by  Aaseen Khan   |  October 15th 2019 01:42 PM  |  Updated: October 15th 2019 01:42 PM

ਪ੍ਰਭ ਗਿੱਲ ਦੇ ਮੋਢਿਆਂ 'ਤੇ ਚੜ੍ਹੇ ਬੱਬਲ ਤੇ ਜੱਸੀ ਗਿੱਲ ਅਤੇ ਬੀ ਪਰਾਕ ਵੀ ਪਾ ਰਹੇ ਨੇ ਭੰਗੜੇ, ਦੇਖੋ ਵੀਡੀਓ

ਜੱਸੀ ਗਿੱਲ, ਪ੍ਰਭ ਅਤੇ ਗਾਇਕ ਬੱਬਲ ਰਾਏ ਤਿੰਨਾਂ ਦੀ ਦੋਸਤੀ ਦੇ ਚਰਚੇ ਤਾਂ ਹੁਣ ਹਰ ਪਾਸੇ ਹੁੰਦੇ ਹਨ। ਬਹੁਤ ਘੱਟ ਦੇਖਿਆ ਗਿਆ ਹੈ ਜਦੋਂ ਪੰਜਾਬੀ ਇੰਡਸਟਰੀ ਦੇ ਇਹ ਤਿੰਨੋਂ ਸਿਤਾਰੇ ਇਕੱਠੇ ਨਾ ਹੋਣ ਤੇ ਰੌਣਕਾਂ ਨਾ ਲੱਗਣ। ਇੱਕ ਵੀਡੀਓ ਬੱਬਲ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ ਜਿਸ 'ਚ ਬੱਬਲ ਰਾਏ ਪ੍ਰਭ ਗਿੱਲ ਦੇ ਮੋਢਿਆਂ 'ਤੇ ਬੈਠ ਨੱਚਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਜੱਸੀ ਗਿੱਲ ਵੀ ਆਪਣੇ ਗੀਤ 'ਤੇ ਨੱਚ ਰਹੇ ਹਨ।

 

View this post on Instagram

 

Good friends don’t let u do stupid things alone ? #bjpfriends #nikyuri

A post shared by Babbal Rai (@babbalrai9) on

ਇਹਨਾਂ ਤੋਂ ਇਲਾਵਾ ਇਸ ਵੀਡੀਓ 'ਚ ਬੀ ਪਰਾਕ ਅਤੇ ਗਾਇਕ ਬੱਲੀ ਰਿਆੜ ਵੀ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਬੱਬਲ ਰਾਏ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ,'ਚੰਗੇ ਦੋਸਤ ਮੂਰਖ਼ਤਾ ਵਾਲੇ ਕੰਮ ਤੁਹਾਨੂੰ ਕਦੇ ਵੀ ਇਕੱਲੇ ਨਹੀਂ ਕਰਨ ਦਿੰਦੇ'।

ਹੋਰ ਵੇਖੋ : ਬੋਹੇਮੀਆ ਨੇ ਆਪਣੇ ਜਨਮਦਿਨ 'ਤੇ ਫੈਨਸ ਨੂੰ ਦਿੱਤਾ ਤੋਹਫ਼ਾ, ਯਸ਼ ਰਾਜ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਨਵਾਂ ਗਾਣਾ

 

View this post on Instagram

 

Dost ✊ #bjpfriends #happyfriendshipday Litt Lyf poster tomorrow 6pm :)

A post shared by Babbal Rai (@babbalrai9) on

ਇਹ ਵੀਡੀਓ ਕਿਸੇ ਪਾਰਟੀ ਦਾ ਜਾਪ ਰਿਹਾ ਹੈ ਜਿਸ 'ਚ ਪਾਲੀਵੁੱਡ ਦੇ ਕਈ ਸਿਤਾਰੇ ਨੱਚਦੇ ਨਜ਼ਰ ਆਏ। ਜੱਸੀ ਗਿੱਲ ਦੇ ਗੀਤ 'ਤੇ ਨੱਚ ਰਹੇ ਇਹ ਸਾਰੇ ਹੀ ਸਿਤਾਰੇ ਅੱਜ ਸੁਪਰਸਟਾਰ ਹਨ। ਜੱਸੀ ਗਿੱਲ ਤੇ ਬੀ ਪਰਾਕ ਦੀ ਗਾਇਕੀ ਦੇ ਚਰਚੇ ਤਾਂ ਅੱਜ ਕੱਲ੍ਹ ਬਾਲੀਵੁੱਡ 'ਚ ਖੂਬ ਹੋ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਜੱਸੀ ਗਿੱਲ ਅਤੇ ਬੱਬਲ ਰਾਏ ਤੋਂ ਬਾਅਦ ਹੁਣ ਪ੍ਰਭ ਗਿੱਲ ਵੀ ਫ਼ਿਲਮਾਂ 'ਚ ਹੱਥ ਅਜ਼ਮਾਉਣ ਜਾ ਰਹੇ ਹਨ। ਯਾਰ ਅਣਮੁੱਲੇ ਰਿਟਰਨਸ 'ਚ ਪ੍ਰਭ ਗਿੱਲ ਯੁਵਰਾਜ ਹੰਸ ਅਤੇ ਹਰੀਸ਼ ਵਰਮਾ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network