ਜੱਸੀ ਗਿੱਲ ਦਾ ਗੀਤ ‘ਸੁਰਮਾ ਕਾਲਾ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ, ਦੇਖੋ ਵੀਡੀਓ

Written by  Lajwinder kaur   |  April 12th 2019 10:36 AM  |  Updated: April 12th 2019 10:36 AM

ਜੱਸੀ ਗਿੱਲ ਦਾ ਗੀਤ ‘ਸੁਰਮਾ ਕਾਲਾ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਿਡ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਜਿਹੜੇ ਆਪਣੇ ਨਵੇਂ ਗੀਤ ‘ਸੁਰਮਾ ਕਾਲਾ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਗੀਤ ਦਾ ਪੋਸਟਰ ਅਤੇ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੇ ਕੀਤੇ ਸਨ। ਗੀਤ ਦਾ ਟੀਜ਼ਰ ਤੋਂ ਪਤਾ ਚਲ ਗਿਆ ਸੀ ਕਿ ਗੀਤ ਬਹੁਤ ਹੀ ਸ਼ਾਨਦਾਰ ਹੋਵੇਗਾ ਤੇ ਅੱਜ ਜੱਸੀ ਗਿੱਲ ਦਾ ਗੀਤ 'ਸੁਰਮਾ ਕਾਲਾ' ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ। ਇਸ ਗੀਤ ‘ਚ ਜੱਸੀ ਗਿੱਲ ਦੀ ਸਟਾਇਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ:ਮਾਸਟਰ ਸਲੀਮ ਹੰਸ ਰਾਜ ਹੰਸ ਦੇ ਜਨਮਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਖ਼ਾਸ ਸੰਦੇਸ਼

ਵੀਡੀਓ ‘ਚ ਦੇਖ ਸਕਦੇ ਹੋ ਜੱਸੀ ਗਿੱਲ ਨੇ ਅਦਾਕਾਰੀ ਵੀ ਖੁਦ ਕੀਤੀ ਹੈ ਅਤੇ ਅਦਾਕਾਰੀ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਬਾਲੀਵੁੱਡ ਦੀ ਹਸੀਨ ਅਦਾਕਾਰਾ ਰੀਆ ਚੱਕਰਵਰਤੀ ਨੇ। ਅਰਵਿੰਦਰ ਖਹਿਰਾ ਵੱਲੋਂ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਇਹ ਗੀਤ ਰੋਮਾਂਟਿਕ ਬੀਟ ਸੌਂਗ ਹੈ ਜਿਸ ਨੂੰ ਜੱਸੀ ਗਿੱਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

'ਸੁਰਮਾ ਕਾਲਾ' ਗਾਣੇ ਦੇ ਬੋਲ ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਗੀਤਕਾਰ ਜੱਸ ਮਾਣਕ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਫੇਮਸ ਮਿਊਜ਼ਿਕ ਡਾਇਰੈਕਟਰ ਸਨੈਪੀ ਨੇ। ਜੱਸੀ ਗਿੱਲ ਦੇ 'ਸੁਰਮਾ ਕਾਲਾ' ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਰਿਲੀਜ਼ ਹੋਏ ਨੂੰ ਕੁਝ ਹੀ ਮਿੰਟ ਹੋਏ ਨੇ ਪਰ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network