ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਕੋ-ਸਟਾਰ ਜੱਸੀ ਗਿੱਲ ਨਾਲ ਲਿਆ ਕੁਝ ਇਸ ਤਰ੍ਹਾਂ ਦਾ ਪੰਗਾ,ਤਸਵੀਰਾਂ ਹੋਈਆਂ ਵਾਇਰਲ

written by Shaminder | January 24, 2020

ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੀ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਪੰਗਾ ਫ਼ਿਲਮ ਰਿਲੀਜ਼ ਹੋ ਚੁੱਕੀ ਹੈ ।ਇਸ ਫ਼ਿਲਮ 'ਚ ਉਨ੍ਹਾਂ ਨੇ ਨਾਲ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨਜ਼ਰ ਆ ਰਹੇ ਨੇ ।ਜੱਸੀ ਗਿੱਲ ਲੋਕ ਖੇਡ ਕਬੱਡੀ 'ਤੇ ਬਣ ਰਹੀ ਇਸ ਫ਼ਿਲਮ 'ਚ ਇੱਕ ਕਬੱਡੀ ਖਿਡਾਰਨ ਦੀ ਜ਼ਿੰਦਗੀ 'ਤੇ ਅਧਾਰਿਤ ਹੈ ਜੋ ਕਿ ਰਾਸ਼ਟਰੀ ਟੀਮ 'ਚ ਵਾਪਸੀ ਕਰਨਾ ਚਾਹੁੰਦੀ ਹੈ । ਹੋਰ ਵੇਖੋ:ਕੰਗਨਾ ਰਣੌਤ ਦੇ ਘਰ ਵੱਜਣ ਵਾਲੀ ਹੈ ਸ਼ਹਿਨਾਈ, ਪਰਿਵਾਰ ਨਾਲ ਜੰਮ ਕੇ ਕੀਤਾ ਪਹਾੜੀ ਡਾਂਸ, ਦੇਖੋ ਵੀਡੀਓ https://www.instagram.com/p/B7p_F_2A0mz/ ਕਂੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ ,ਉਹ ਆਪਣੇ ਬਿਆਨਾਂ ਕਰਕੇ ਅਕਸਰ ਚਰਚਾ 'ਚ ਰਹਿੰਦੀ ਹੈ ।ਪਰ ਹੁਣ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ।ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ । ਜੀ ਹਾਂ ਇਸ ਤਸਵੀਰ 'ਚ ਉਹ ਜੱਸੀ ਗਿੱਲ ਦੇ ਗਲੇ 'ਤੇ ਛੁਰਾ ਤਾਣਦੀ ਹੋਈ ਵਿਖਾਈ ਦੇ ਰਹੀ ਹੈ ।ਦੋਵੇਂ ਤਸਵੀਰ 'ਚ ਕਾਫੀ ਖੁਸ਼ ਵਿਖਾਈ ਦੇ ਰਹੇ ਨੇ । https://www.instagram.com/p/B7pz9rRAaUp/ ਇਸ ਤਸਵੀਰ 'ਚ ਦੋਵੇਂ ਹੀ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ 'ਲਓ ਭਾਈ ਹੋ ਗਿਆ ਪੰਗਾ' । https://www.instagram.com/p/B2cPvI7AFKn/ ਜੱਸੀ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ 'ਚ ਉਹ ਨਜ਼ਰ ਆ ਰਹੇ ਨੇ । ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਬਾਲੀਵੁੱਡ 'ਚ ਵੀ ਉਹ ਲਗਾਤਾਰ ਸਰਗਰਮ ਹਨ ਅਤੇ ਇਸ ਦੇ ਨਾਲ ਹੀ ਗਾਇਕੀ ਦੇ ਖੇਤਰ 'ਚ ਵੀ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ ।

0 Comments
0

You may also like