ਜੱਸੀ ਗਿੱਲ ਨੇ ਰੋਜਸ ਨਾਲ ਕੀਤੀ ਖੂਬ ਮਸਤੀ,ਵੀਡੀਓ ਕੀਤਾ ਸਾਂਝਾ By Shaminder 16 Dec 2019 | Updated On 16 Dec 2019 10:00 IST in Punjabi Buzz Celebrities Special New Update Advertisment ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਰੋਜਸ ਨਾਲ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ । ਜੀ ਹਾਂ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੱਸੀ ਗਿੱਲ ਨੇ ਲਿਖਿਆ ਕਿ "ਫਾਈਨਲੀ ਰੋਜਸ ਨੇ ਸੁਣਾਇਆ ਆਪਣਾ ਪਸੰਦੀਦਾ ਗਾਣਾ ਕੋਕਾ ਅਤੇ ਜਦੋਂ ਉਸ ਨੂੰ ਨਿਕਲੇ ਕਰੰਟ,ਸੁਰਮਾ ਕਾਲਾ ਸੁਨਾਉਣ ਲਈ ਕਿਹਾ ਗਿਆ ਤਾਂ ਉਹ ਇਗਨੋਰ ਕਰਦੀ ਨਜ਼ਰ ਆਈ"। ਹੋਰ ਵੇਖੋ:ਜੱਸੀ ਗਿੱਲ ਨੇ ਮਹੇਂਦਰ ਸਿੰਘ ਧੋਨੀ ਨਾਲ ਕੀਤੀ ਜੰਮ ਕੇ ਮਸਤੀ, ਤਸਵੀਰਾਂ ਆਈਆਂ ਸਾਹਮਣੇ https://www.instagram.com/p/B6DTYHVgeyz/ ਇਸ ਵੀਡੀਓ 'ਚ ਰੋਜਸ ਨਾਲ ਖੂਬ ਮਸਤੀ ਕਰਦੇ ਹੋਏ ਜੱਸੀ ਗਿੱਲ ਨਜ਼ਰ ਆਏ । ਦੱਸ ਦਈਏ ਕਿ ਉਹ ਰੋਜਸ ਨਾਲ ਅਕਸਰ ਆਪਣੀਆਂ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦਾ ਗੀਤ ਅੱਲ੍ਹਾ ਆਇਆ ਸੀ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ । https://www.instagram.com/p/B5QMAMKA1Ly/ ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ 'ਚ ਵੀ ਨਜ਼ਰ ਆ ਰਹੇ ਹਨ । ਪਾਲੀਵੁੱਡ ਦੇ ਗਾਇਕ ਅਤੇ ਅਦਾਕਾਰ ਹੁਣ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਨਜ਼ਰ ਆਉਣ ਜਾ ਰਿਹਾ ਹੈ ਅਤੇ ਜਲਦ ਹੀ ਹੁਣ ਉਹ ਕੰਗਨਾ ਰਣੌਤ ਦੇ ਨਾਲ ਫ਼ਿਲਮ ਪੰਗਾ 'ਚ ਨਜ਼ਰ ਆਉਣਗੇ । #actor #singer #jassie-gill #roojas Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article