ਸ਼ੋਸ਼ਲ ਮੀਡੀਆ ਵਾਰ-ਵਾਰ ਦੇਖਿਆ ਜਾ ਰਿਹਾ ਹੈ ਜੱਸੀ ਗਿੱਲ ਤੇ ਧਨਾਸ਼ਰੀ ਵਰਮਾ ਦਾ ਇਹ ਮਸਤੀ ਵਾਲਾ ਵੀਡੀਓ

written by Lajwinder kaur | February 26, 2021

ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਕ੍ਰਿਕੇਟਰ ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਦੇ ਨਾਲ ਨਜ਼ਰ ਆ ਰਹੇ ਨੇ।

inside image of jassie gill new dance video with dhanshree Image Source - instagram.com/jassie.gill
ਹੋਰ ਪੜ੍ਹੋ : ਆਪਣੀ ਲਾਈਫ ਪਾਰਟਨਰ ਪਲਕ ਦੇ ਨਾਲ ਜੰਮ ਕੇ ਡਾਂਸ ਕਰਦੇ ਨਜ਼ਰ ਆਏ ਗਾਇਕ ਕਰਨ ਔਜਲਾ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਵੀਡੀਓਜ਼
jassie and dhanshree seen together Image Source - instagram.com/jassie.gill
ਇਸ ਵੀਡੀਓ ‘ਚ ਧਨਾਸ਼ਰੀ ਵਰਮਾ ਏਨੀਂ ਦਿਨੀ ਚੱਲ ਰਹੇ ਪਾਕਿਸਤਾਨੀ ਕੁੜੀ ਦੇ ਮੀਮਸ ਦੇ ਸਟਾਈਲ ਚ ਬੋਲਦੀ ਹੋਈ ਨਜ਼ਰ ਆ ਰਹੀ ਹੈ । ਧਨਾਸ਼ਰੀ ਕਹਿ ਰਹੀ ਹੈ ‘ਯੇ ਮੈਂ ਹੂ ਯੇ ਜੱਸੀ ਹੈ ਔਰ ਯਹਾਂ ਹਮਾਰੀ ਸ਼ੂਟਿੰਗ ਹੋ ਰਹੀ ਹੈ’ । ਇਸ ਵੀਡੀਓ ‘ਚ ਜੱਸੀ ਗਿੱਲ, ਧਨਾਸ਼ਰੀ ਵਰਮਾ ਆਪਣੀ ਟੀਮ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ।  ਇਸ ਵੀਡੀਓ ਨੂੰ ਨੌ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ।
inside image dhanshree and jassie gill Image Source - instagram.com/jassie.gill
ਜੀ ਹਾਂ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਜੱਸੀ ਗਿੱਲ ਨੇ ਲਿਖਿਆ ਹੈ- ‘ਤੁਹਾਡੇ ਸਭ ਲਈ ਸਰਪ੍ਰਾਈਜ਼..ਤਿਆਰ ਹੋ ਜਾਓ ਸਾਡੇ ਨਵੇਂ ਮਿਊਜ਼ਿਕ ਵੀਡੀਓ ‘ਤੇ ਡਾਂਸ ਕਰਨ ਦੇ ਲਈ’ । ਜੱਸੀ ਗਿੱਲ ਦੇ ਇਸ ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆਵੇਗੀ ਧਨਾਸ਼ਰੀ ਵਰਮਾ। ਫਿਲਹਾਲ ਗਾਣੇ ਦੇ ਟਾਈਟਲ ਤੇ ਰਿਲੀਜ਼ਿੰਗ ਡੇਟ ਬਾਰੇ ਕਈ ਜਾਣਕਾਰੀ ਨਹੀਂ ਦਿੱਤੀ ਗਈ।  
 
View this post on Instagram
 

A post shared by Jassie Gill (@jassie.gill)

0 Comments
0

You may also like