ਜੱਸੀ ਗਿੱਲ ਦੇ ਛੋਟੇ ਜਿਹੇ ਫੈਨ ਨੇ ਪਾਇਆ ਭੰਗੜਾ ,ਵੇਖੋ ਵੀਡਿਓ 

Written by  Shaminder   |  September 19th 2018 08:39 AM  |  Updated: September 19th 2018 08:39 AM

ਜੱਸੀ ਗਿੱਲ ਦੇ ਛੋਟੇ ਜਿਹੇ ਫੈਨ ਨੇ ਪਾਇਆ ਭੰਗੜਾ ,ਵੇਖੋ ਵੀਡਿਓ 

ਜੱਸੀ ਗਿੱਲ ਅਜਿਹੇ ਗਾਇਕ ਨੇ ਜੋ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਰਹਿੰਦੇ ਨੇ । ਉਹ ਅਕਸਰ ਆਪਣੇ ਨਵੇਂ ਗੀਤਾਂ ਦੇ ਵੀਡਿਓ ,ਟੀਜ਼ਰ ਅਤੇ ਆਪਣੀ ਪਰਫਾਰਮੈਂਸ ਦੇ ਵੀਡਿਓ ਸਾਂਝੇ ਕਰਦੇ ਰਹਿੰਦੇ ਨੇ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਪਰਫਾਰਮੈਂਸ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਆਪਣੇ ਪ੍ਰਸਿੱਧ ਗੀਤ 'ਉਹ ਡੈਡੀ ਜੀ ਦੀ ਕੈਸ਼ ਉੱਤੇ ਕਰੀ ਜਾਵੇ' ਐਸ਼ 'ਤੇ ਪਰਫਾਰਮ ਕਰ ਰਹੇ ਨੇ ।

ਹੋਰ ਵੇਖੋ : ਬੱਬਲ ਰਾਏ ਦਾ ਗੀਤ ‘ਮੈਂ ਤੇਰਾ ਅਕਸ਼ੇ’ ਹੋਇਆ ਰਿਲੀਜ਼ , ਜੱਸੀ ਗਿੱਲ ਨੇ ਸਾਂਝਾ ਕੀਤਾ ਵੀਡਿਓ

https://www.instagram.com/p/Bn5GpY1gYAR/?hl=en&taken-by=jassie.gill.official

ਇਸ ਵੀਡਿਓ 'ਚ ਜੱਸੀ ਗਿੱਲ ਨਾਲ ਉਨ੍ਹਾਂ ਦਾ ਇੱਕ ਛੋਟਾ ਜਿਹਾ ਫੈਨ ਵੀ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਿੰਨੇ ਜੋਸ਼ ਨਾਲ ਜੱਸੀ ਗਿੱਲ ਇਸ ਗੀਤ ਨੂੰ ਗਾ ਰਹੇ ਨੇ ,ਓਨੇ ਹੀ ਜੋਸ਼ ਨਾਲ ਭੰਗੜਾ ਵੀ ਪਾ ਰਹੇ ਨੇ ਅਤੇ ਉਹ ਛੋਟਾ ਜਿਹਾ ਬੱਚਾ ਵੀ ਉਨ੍ਹਾਂ ਦੇ ਸੁਰ ਨਾਲ ਸੁਰ ਮਿਲਾ ਕੇ ਭੰਗੜਾ ਪਾ ਰਿਹਾ ਹੈ । ਇਸ ਵੀਡਿਓ 'ਚ ਬੱਚੇ ਦੇ ਉਤਸ਼ਾਹ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਬੱਚੇ ਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ ਅਤੇ ਭੰਗੜਾ ਪਾਉਣ ਲੱਗੇ ।

Jassie Gill

ਜੱਸੀ ਗਿੱਲ ਵੱਲੋਂ ਸਾਂਝੇ ਕੀਤੇ ਗਏ ਇਸ ਵੀਡਿਓ ਨੂੰ ਉਨ੍ਹਾਂ ਦੇ ਫੈਨਸ ਨੇ ਪਸੰਦ ਕੀਤਾ ਹੈ ।ਪਰਫਾਰਮੈਂਸ ਦੌਰਾਨ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਵਿਖਾਈ ਦਿੱਤੇ । ਜੱਸੀ ਗਿੱਲ ਨੇ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਸਮਾਂ ਬੰਨੀ ਰੱਖਿਆ ਅਤੇ ਸਰੋਤਿਆਂ ਨੂੰ ਥਿਰਕਣ ਲਈ ਮਜਬੂਰ ਕਰ ਦਿੱਤਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network