ਜੱਸੀ ਗਿੱਲ ਇਸ ਕਿਊਟ ਬੱਚੀ ਨਾਲ ਟਿਕਟਾਕ ਕਰਦੇ ਆਏ ਨਜ਼ਰ,ਤੁਹਾਨੂੰ ਪਤਾ ਕੌਣ ਹੈ ਇਹ ਬੱਚੀ! 

Written by  Shaminder   |  April 22nd 2019 03:06 PM  |  Updated: April 22nd 2019 03:06 PM

ਜੱਸੀ ਗਿੱਲ ਇਸ ਕਿਊਟ ਬੱਚੀ ਨਾਲ ਟਿਕਟਾਕ ਕਰਦੇ ਆਏ ਨਜ਼ਰ,ਤੁਹਾਨੂੰ ਪਤਾ ਕੌਣ ਹੈ ਇਹ ਬੱਚੀ! 

ਜੱਸੀ ਗਿੱਲ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਜੱਸੀ ਗਿੱਲ ਇੱਕ ਛੋਟੀ ਜਿਹੀ ਬੱਚੀ ਦੇ ਨਾਲ ਨਜ਼ਰ ਆ ਰਹੇ ਨੇ । ਉਹ ਇਸ ਵੀਡੀਓ 'ਚ ਆਪਣੇ ਨਵੇਂ ਗੀਤ ਸੁਰਮਾ ਕਾਲਾ 'ਤੇ ਬੱਚੀ ਦੇ ਨਾਲ ਟਿਕਟਾਕ ਕਰਦੇ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਵਿਦੇਸ਼ ਜਾ ਕੇ ਡਰਾਇਵਰ ਬਣਨਾ ਚਾਹੁੰਦੇ ਸਨ ਗਾਇਕ ਜੱਸੀ ਗਿੱਲ, ਪਰ ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ

https://www.instagram.com/p/BwgjqhpnPp3/

ਬੱਚੀ ਵੀ ਬਹੁਤ ਹੀ ਕਿਊਟ ਅੰਦਾਜ਼ 'ਚ ਨਜ਼ਰ ਆ ਰਹੀ ਹੈ ਅਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੱਸੀ ਗਿੱਲ ਨੇ ਲਿਖਿਆ ਕਿ "#SurmaKaala with Roojas "

ਜੱਸੀ ਗਿੱਲ ਦਾ ਹਾਲ 'ਚ ਇਹ ਗੀਤ ਆਇਆ ਸੀ । ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜੱਸੀ ਗਿੱਲ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਲਗਾਤਾਰ ਮੱਲਾਂ ਮਾਰ ਰਹੇ ਨੇ। ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਕਮਾਲ ਕਈ ਫ਼ਿਲਮਾਂ 'ਚ ਦਿਖਾਇਆ ਹੈ ਅਤੇ ਗਾਇਕੀ ਦੇ ਨਾਲ-ਨਾਲ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network