ਜੱਸੀ ਗਿੱਲ ਦੀ ਫ਼ਿਲਮ ਪੰਗਾ ਦੇ ਟਾਈਟਲ ਟਰੈਕ ਦੀ ਝਲਕ ਆਈ ਸਾਹਮਣੇ

written by Lajwinder kaur | January 06, 2020

ਪੰਜਾਬੀ ਗਾਇਕ ਜੱਸੀ ਗਿੱਲ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਆਉਣ ਵਾਲੀ ਫ਼ਿਲਮ ਪੰਗਾ ਦੇ ਟਾਈਟਲ ਟਰੈਕ ਦੀ ਛੋਟੀ ਜਿਹੀ ਝਲਕ ਸ਼ੇਅਰ ਕੀਤੀ ਹੈ ਤੇ ਨਾਲ ਹੀ ਦੱਸਿਆ ਹੈ ਕਿ ਇਹ ਗੀਤ 7 ਜਨਵਰੀ ਯਾਨੀ ਕਿ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਹੋਰ ਵੇਖੋ:ਵੀਤ ਬਲਜੀਤ ਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸਾਕ’ ਫ਼ਿਲਮ ਦਾ ਨਵਾਂ ਗੀਤ ‘ਗੱਭਰੂ ਦੀ ਗੱਲ’, ਦੇਖੋ ਵੀਡੀਓ ਇਸ ਛੋਟੀ ਜਿਹੀ ਝਲਕ ‘ਚ ਕੰਗਨਾ ਰਣੌਤ ਨਜ਼ਰ ਆ ਰਹੀ ਹੈ। ਦੱਸ ਦਈਏ ਪੰਗਾ ਫ਼ਿਲਮ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ ਜਿਸ ‘ਚ ਕੰਗਨਾ ਰਣੌਤ ਤੇ ਜੱਸੀ ਗਿੱਲ ਦੀ ਸ਼ਾਨਦਾਰ ਅਦਾਕਾਰੀ ਤੇ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਜੱਸੀ ਗਿੱਲ ਜੋ ਕਿ ਇਸ ਫ਼ਿਲਮ ‘ਚ ਕੰਗਨਾ ਰਣੌਤ ਦੇ ਪਤੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਕੰਗਨਾ ਰਣੌਤ ਤੇ ਜੱਸੀ ਗਿੱਲ ਤੋਂ ਇਲਾਵਾ ਰਿਚਾ ਚੱਡਾ, ਨੀਨਾ ਗੁਪਤਾ ਸਮੇਤ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਂਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 24 ਜਨਵਰੀ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਹਿੰਦੀ ਫ਼ਿਲਮਾਂ ਦੇ ਨਾਲ ਪੰਜਾਬੀ ਫ਼ਿਲਮਾਂ ਤੇ ਪੰਜਾਬੀ ਗੀਤਾਂ 'ਚ ਕਾਫੀ ਸਰਗਰਮ ਨੇ। ਇਸ ਸਾਲ ਉਹ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ 2’ ‘ਚ ਰਣਜੀਤ ਬਾਵਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

0 Comments
0

You may also like